ਸਮੱਗਰੀ 'ਤੇ ਜਾਓ

ਪੰਨਾ:ਭੈਣ ਜੀ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਿਤਾ ਵਿਚ ਸੜਕੇ ਸਵਾਹ ਹੋ ਕੇ ਯੋਗਿੰਦਰ ਦੀ ਸਵਾਹ ਨਾਲ ਗੰਗਾ ਵਿਚ ਬਹਿ ਗਏ । ਜਿੰਦਗੀ ਨਾਲ ਇਨਸਾਨ ਦੀਆਂ ਕਿੰਨੀਆਂ ਖਾਹਸ਼ਾਂ ਤੇ ਕਿੰਨੀਆਂ ਹੀ ਹਸਰਤਾਂ ਨਾਲ ਨਾਲ ਸ਼ਾਮਲ ਰਹਿੰਦੀਆਂ ਹਨ। ਤੇ ਏਸੇ ਹੀ ਤਰਾਂ ਬੇਵਾ ਔਰਤ ਦੀਆਂ ਖਾਹਸ਼ਾਂ ਤੇ ਹਸਰਤਾਂ ਵੀ ਮਿਟ ਨਹੀਂ ਜਾਂਦੀਆਂ । ਇਹੋ ਹੀ ਹਾਲਤ ਮਾਧੋਰੀ ਦੀ ਸੀ ਉਸ ਦੀਆਂ ਵੀ ਖਾਹਸ਼ਾਂ ਤੇ ਹਸਰਤਾਂ ਕਦੇ ਕਦਾਈਂ ਉਸਦੇ ਮਨ ਵਿਚ ਤਰੰਗਾਂ ਬਣ ਬਣ ਕੇ ਉਮਡਦੀਆਂ ਸਨ ਪਰ ਉਸ ਵੇਲੇ....ਉਸਨੂੰ ਯੋਗਿੰਦਰ ਦੇ ਉਹ ਆਖਰੀ ਲਫਜ ਯਾਦ ਆ ਜਾਂਦੇ ਜਿਸ ਦਾ ਮਾਧਰੀ ਨੂੰ ਨਾਜ਼ ਸੀ, ਘਮੰਡ ਸੀ, ਅਗਰ ਉਹ ਹੀ ਨਹੀਂ ਰਿਹਾ ਤਾਂ ਉਹ ਨਾਜ਼ ਕਰੇ ਤਾਂ ਕਿਸ ਨਾਲ ? ਜੋ ਘੁਮੰਡ ਕਰੇ ਤਾਂ ਕਿਸ ਤੇ ?

ਐਸ ਵੇਲੇ ਮਾਧੋਰੀ ਦੇ ਮਨ ਦੇ ਬਾਗ ਵਿਚ ਪਵਿਤਰਤਾ ਦੇ ਬੇਸ਼ੁਮਾਰ ਫੁਲ ਲਹਿਰਾ ਰਹੇ ਸਨ-- ਜਦ ਉਹ ਸੁਹਾਗਣ ਸੀ ਤਦ ਵੀ ਇਹ ਫੁਲ ਮੁਸਕਾਂਦੇ ਸਨ ਤੇ ਉਹ ਇਹਨਾਂ ਦੀ ਮਾਲਾ ਰੁੱਧ ਕੇ ਯੋਗਿੰਦਰ ਦੇ ਗਲ ਵਿਚ ਪਾਂਦੀ ਹੁੰਦੀ ਸੀ, ਪਰ ਹੁਣ ਭਾਵੇਂ ਉਸਦੇ ਪਤੀ ਦੇਵ ਨਹੀਂ ਰਹੇ। ਲੇਕਿਨ ਉਸਨੇ ਆਪਣੇ ਮਨ ਦੇ ਬਾਗ ਦੇ ਸਦਾ ਬਹਾਰੀ ਫੁਲਾਂ ਨੂੰ ਜੜੋਂ ਪੁਟ ਕੇ ਸੁਟ ਨਹੀਂ ਸੀ ਦਿਤਾ ਉਹ ਬਾਗ----ਸੁਕਿਆ ਨਹੀਂ ਸੀ, ਫੁਲ ਉਸ ਵਿਚ ਹਾਲਾਂ ਵੀ ਲੱਗਦੇ ਹਨ ਤੇ ਆਪਣੀ ਮਸਤ ਖੁਸ਼ਬੂਆਂ ਨਾਲ

੨੬.