ਯਕੀਨ ਹੈ ਕਿ ਖਾਹ ਕੁਝ ਹੋਇ ਬੜੀ ਦੀਦੀ ਤੇ ਉਸਦਾ ਦੂਜਿਆਂ ਨਾਲੋਂ ਜ਼ਿਆਦਾ ਹੱਕ ਹੈ ਉਹ ਦੂਸਰਿਆਂ ਨਾਲੋਂ ਮੇਰੇ ਨਾਲ ਚੰਗਾ ਵਰਤਾਵਾ ਕਰਦੀ ਹੈ।
ਸੁਣਿਆਂ ਹੈ ਸਵਰਗ ਵਿਚ ਇੰਦਰ ਦੇ ਪਾਸ ਇਕ ਐਸਾ ਕਲਪ ਬ੍ਰਿਛੁ ਹੈ ਜਿਸ ਪਾਸੋਂ ਜੋ ਮੰਗੀਏ ਉਹ ਹਾਜਰ ਕਰ ਦੇਂਦਾ ਹੈ ਪਰ ਇਹ ਸੁਣਿਆਂ ਹੈ ਦੇਖਿਆ ਨਹੀਂ, ਏਸ ਲਈ ਏਸ ਦੇ ਮੁਤੱਲਕ ਠੀਕ ਕੁਝ ਕਹਿਣਾ ਮੁਨਾਸਿਬ ਨਹੀਂ ਪਰ ਬ੍ਰਿਜ ਬਾਬੂ ਦੇ ਘਰ ਠੀਕ ਕਲਪ ਬ੍ਰਿਛ ਹੈ ਅਤੇ ਉਹ ਹੈ ਮਾਧੋਰੀ ਜਿਸ ਪਾਸ ਹੱਥ ਪਸਾਰਿਆ ਕਦੇ ਨਹੀਂ ਖਾਲੀ ਗਿਆ।
ਇਸ ਹਮਦਰਦ ਖਾਨਦਾਨ ਵਿਚ ਆ ਕੇ ਸੁਰਿੰਦਰ ਨੂੰ ਜੀਵਨ ਬਿਤਾਣ ਦਾ ਇਕ ਨਿਰਾਲਾ ਹੀ ਤਰੀਕਾ ਦੇਖਿਆ, ਕਿ ਘਰ ਦੇ ਸਭ ਲੋਕਾਂ ਨੇ ਆਪਣਾ ਭਾਰ ਇਕੋ ਹੀ ਇਨਸਾਨ ਤੇ ਪਾ ਰਖਿਆ ਹੈ ਏਸੇ ਲਈ ਸੁਰਿੰਦਰ ਨੂੰ ਦੂਸਰਿਆਂ ਦੇ ਪਿੱਛੇ ਲੱਗਣਾ ਪਿਆ, ਪਰ ਇਸਦਾ ਖਿਆਲ ਦੂਜਿਆਂ ਦੀ ਨਿਸਬਤ ਹੋਰ ਸੀ ਉਹ ਸੋਚਦਾ ਸੀ ਕਿ ਇਸ ਘਰ ਦੇ ਅੰਦਰ ਬੜੀ ਦੀਦੀ ਨਾਮੀ ਇਕ ਪਵਿੱਤਰ ਹਸਤੀ ਹੈ ਉਹੋ ਹੀ ਸਭ ਦੀ ਦੇਖ ਭਾਲ ਕਰਦੀ ਹੈ ਹਰ ਕਿਸਮ ਦੀ ਜ਼ਰੂਰਤ ਪੂਰੀ ਕਰਦੀ ਹੈ ਉਹ ਕਿਸੇ ਦੀ ਫਰਮਾਇਸ਼ ਰੱਧ ਨਹੀਂ ਕਰਦੀ ਜੋ ਚੀਜ਼ ਉਸ ਪਾਸੋ ਮੰਗੀ ਜਾਏ ਉਹ ਪੂਰੀ ਕਰ ਦੇਂਦੀ ਹੈ । ਕਲਕੱਤੇ ਦੀਆਂ ਸੜਕਾਂ ਤੇ ਦਰ-ਬਦਰ ਠੋਕਰਾਂ ਖਾਣ ਨਾਲ ਸੁਰਿੰਦਰ
੨੮.