ਪੰਨਾ:ਭੈਣ ਜੀ.pdf/29

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂੰ ਆਪਣੀ ਫਿਕਰ ਆਪ ਪੂਰੀ ਕਰਨ ਲਈ ਅਹਿਸਾਸ ਹੋਇਆ ਸੀ ਪਰ ਏਸ ਘਰ ਵਿਚ ਆਉਣ ਨਾਲ ਉਸਦੇ ਸਭ ਫਿਕਰ, ਸੁਪਨਾ ਬਣ ਕੇ ਖਤਮ ਹੋ ਗਏ, ਉਸਨੂੰ ਇਹ ਯਾਦ ਵੀ ਨਾ ਰਿਹਾ ਕਿ ਇਸ ਤੋਂ ਕੁਝ ਦਿਨ ਪਹਿਲਾਂ ਉਸਨੂੰ ਆਪਣੀ ਫਿਕਰ ਆਪ ਪੂਰੀ ਕਰਨ ਲਈ ਤਲਖ ਤਜਰਬਾ ਹੋਇਆ ਸੀ । ਕੋਟ, ਕਮੀਜ਼, ਧੋਤੀ, ਜੁੱਤੀ, ਛਤਰੀ, ਸੋਟੀ, ਵਗੈਰਾ, ਵਗੈਰਾ, ਜਿਨ੍ਹਾਂ ਚੀਜ਼ਾਂ ਦੀ ਆਦਮੀ ਨੂੰ ਜਰੂਰਤ ਹੁੰਦੀ ਹੈ ਉਹ ਸਭ ਕਾਫੀ ਗਿਣਤੀ ਵਿਚ ਉਸ ਪਾਸ ਹਾਜ਼ਰ ਹੋ ਗਈਆਂ ਸਨ। ਗੁਲੂਬੰਦ ਤੇ ਰੁਮਾਲ ਤਕ ਪਤਾ ਨਹੀਂ ਉਸਦੇ ਕਪੜਿਆਂ ਵਿਚ ਤਹਿ ਕਰਕੇ ਰੱਖ ਜਾਂਦਾ ਸੀ ਪਹਿਲੇ ਪਹਿਲ ਤਾਂ ਉਸਨੂੰ ਬੜੀ ਹੈਰਾਨੀ ਹੋਈ ਕਿ ਇਹ ਕੌਣ ਸਭ ਕੁਝ ਮੇਰੀ ਲੋੜ ਪੂਰੀ ਕਰਦਾ ਹੈ ਪਰ ਹੌਲੇ ਹੌਲੇ ਉਸਨੂੰ ਸਭ ਕੁਝ ਮਾਲੂਮ ਹੋ ਗਿਆ ।

ਜਦ ਕਦੇ ਉਹ ਕਿਸੇ ਨੂੰ ਇਸ ਬਾਰੇ ਪੁਛਦਾ ਤਾਂ ਉਸਨੂੰ ਅਗੋਂ ਇਹ ਹੀ ਜਵਾਬ ਮਿਲਦਾ ਕਿ ਬੜੀ ਦੀਦੀ ਨੇ ਭੇਜਿਆ ਹੈ ਰੋਟੀ ਤੋਂ ਲੈਕੇ ਸਮਾਨ ਦੀ ਭਰੀ ਹੋਈ ਜੋ ਥਾਲੀ ਅੰਦਰੋਂ ਆਉਂਦੀ ਉਸਨੂੰ ਦੇਖਦਿਆਂ ਹੀ ਇਸ ਨੂੰ ਯਕੀਨ ਆ ਜਾਂਦਾ ਕਿ ਮਮਤਾ ਦੀ ਮੂਰਤ ਬੜੀ ਦੀਦੀ ਹੀ ਸਭ ਕੁਝ ਆਪਣੇ ਹੱਥ ਨਾਲ ਸਜਾ ਕੇ ਭੇਜਦੀ ਹੈ ਇਕ ਦਿਨ ਜੁਗਰਾਫੀਆ ਦਾ ਮੁਤਾਲਿਆ ਕਰਦੇ ਕਰਦੇ ਸੁਰਿੰਦਰ ਨੂੰ ਕਮਪਾਸ

੨੯.