ਇਹ ਸਫ਼ਾ ਪ੍ਰਮਾਣਿਤ ਹੈ
ਪਹਿਲਾ ਕਾਂਡ
ਸੁਰਿੰਦਰ ਕੁਮਾਰ ਅਜੀਬ ਹੀ ਤਬੀਅਤ ਦਾ ਲੜਕਾ ਸੀ। ਉਸ ਵਿਚ ਤਾਕਤ ਤੇ ਲਿਆਕਤ ਦੋਵਾਂ ਦਾ ਕੋਈ ਘਾਟਾ ਨਹੀਂ ਸੀ। ਇਸ ਤੋਂ ਇਲਾਵਾ ਉਚ ਖਿਆਲੀ ਤੇ ਬਲੰਦ ਨਿਗਾਹੀ ਵਿੱਚ ਵੀ ਉਹ ਖੂਬ ਨਿਪੁੰਨ ਸੀ ਪਰ ਇਕ ਵੱਡਾ ਨੁਕਸ ਉਸ ਵਿਚ ਜ਼ਰੂਰ ਸੀ ਕਿ ਕਿਸੇ ਕੰਮ ਨੂੰ ਕਰਨ ਲਗਿਆਂ ਉਹ ਦੂਜੇ ਦਾ ਆਸਰਾ ਅਵੱਸ਼ ਭਾਲਿਆ ਕਰਦਾ ਸੀ। ਪਹਿਲੇ ਪਹਿਲੇ ਤਾਂ ਉਹ ਬੜੇ ਚਾਅ ਨਾਲ ਹਰ ਕੰਮ ਨੂੰ ਸ਼ੁਰੂ ਕਰਦਾ ਫੇਰ ਜਲਦੀ ਹੀ ਅੱਕ ਕੇ ਉਸ ਕੰਮ ਨੂੰ ਅਧੂਰਾ ਹੀ ਛੱਡ ਕਮਜ਼ੋਰਾਂ ਵਾਂਗ ਹਿੰਮਤ ਹਾਰ ਬਹਿੰਦਾ ਸੀ। ਉਸ ਵੇਲੇ ਉਸ ਨੂੰ ਕਿਸੇ ਐਸੇ ਆਦਮੀ ਦੀ ਜਰੂਰਤ ਮਹਿਸੂਸ ਹੁੰਦੀ ਸੀ ਜੋ ਉਸਨੂੰ ਉਕਸਾ ਕੇ ਮੁੜ ਕੰਮ ਵਲ ਤਵੱਜਾ ਦਵਾਏ।
ਸੁਰਿੰਦਰ ਦੇ ਪਿਤਾ ਬੰਗਾਲ ਤੋਂ ਬਹੁਤ ਦੂਰ ਯੂ. ਪੀ. ਦੇ ਕਿਸੇ ਸ਼ਹਿਰ ਵਿਚ ਵਕਾਲਤ ਕਰਿਆ ਕਰਦੇ ਸਨ ਪਰ ਹੁਣ ਉਹਨਾਂ ਦਾ ਬੰਗਾਲ ਨਾਲ ਕੋਈ ਤੁਅੱਲਕ ਨਹੀਂ ਰਿਹਾ ਸੀ। ਇਸ ਸ਼ੈਹਰ ਵਿਚ ਰਹਿਕੇ
੩.