ਸਮੱਗਰੀ 'ਤੇ ਜਾਓ

ਪੰਨਾ:ਭੈਣ ਜੀ.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਜਰੂਰਤ ਹੋਈ । ਉਸਨੇ ਪਰਮਲਾ ਨੂੰ ਆਖਿਆ:-

ਪਰਮਲਾ ਜ਼ਰਾ ਜਾਂਕੇ ਬੜੀ ਦੀਦੀ ਪਾਸੋਂ ਇਕ ਕਸਪਾਸ ਤੇ ਲੈ ਆ, ਬੜੀ-- ਦੀਦੀ ਭਲਾ ਕਮਪਾਸ ਨਾਲ ਕੀ ਕੰਮ ? ਮਾਧੋਰੀ ਨੇ ਫੌਰਨ ਬਜ਼ਾਰ ਤੋਂ ਖਰੀਦ ਮੰਗਾਇਆ ਤੇ ਸੁਰਿੰਦਰ ਨੂੰ ਭੇਜ ਦਿਤਾ । ਸੰਧਿਆ ਵੇਲੇ ਸੈਰ ਕਰਨ ਤੋਂ ਬਾਅਦ ਸੁਰਿੰਦਰ ਨੇ ਆਪਣੀ ਮੇਜ਼ ਤੇ ਕਮਪਾਸ ਪਿਆ ਹੋਇਆ ਦੇਖਿਆ ਸਵੇਰੇ ਪਰਮਲਾ ਨੇ ਕਿਹਾ:-ਮਾਸਟਰ ਸਾਹਿਬ ਕੋਲ ਬੜੀ ਦੀਦੀ ਨੇ ਭੇਜਿਆ ਸੀ ।

ਇਸ ਤੋਂ ਬਾਅਦ ਕਈ ਕਈ ਵਾਰੀ ਸੁਰਿੰਦਰ ਐਸੀਆਂ ਐਸੀਆਂ ਚੀਜ਼ਾਂ ਮੰਗਣ ਲੱਗ ਪਿਆ, ਜਿਸ ਕਾਰਨ ਮਾਧੋਰੀ ਬੜੀ ਮੁਸ਼ਕਲ ਵਿਚ ਫਸਣ ਲੱਗ ਪਈ । ਬੜੀ ਮੁਸੀਬਤ ਨਾਲ ਜਿਥੇ ਤੇ ਜਿਸ ਜਗਾ ਤੋਂ ਉਹ ਚੀਜ਼ਾਂ ਮਿਲਣ, ਉਸ ਲਈ ਪੂਰੀਆਂ ਕਰ ਦਿਤੀਆਂ ਜਾਂਦੀਆਂ ਸਨ । ਇਕ ਵੇਰਾਂ ਵੀ ਮਾਧੋਰੀ ਨੇ ਇਹ ਨਹੀਂ ਸੀ ਕਿਹਾ ਕਿ ਫਲਾਣੀ ਚੀਜ਼ ਨਹੀਂ ਹੈ ।

ਕਦੀ ਸੁਰਿੰਦਰ ਨੇ ਅਚਾਨਕ ਕਹਿ ਦਿੱਤਾ........ ਪਰਮਲਾ ! ਬੜੀ ਦੀਦੀ ਪਾਸੋਂ ਪੰਜ ਪੁਰਾਣੀਆਂ ਧੋਤੀਆਂ ' ਤਾਂ ਮੰਗ ਲਿਆ ਇਹਨਾਂ ਗਰੀਬਾਂ ਨੂੰ ਜ਼ਰੂਰਤ ਹੈ, ਮਾਧੋਰੀ ਨੂੰ ਅਕਸਰ ਇਹ ਵੇਹਲ ਨਹੀਂ ਸੀ ਹੁੰਦੀ ਕਿ ਉਹ ਪੁਰਾਣੇ ਤੇ ਨਵੇਂ ਕਪੜਿਆਂ ਦੀ ਛਾਂਟੀ ਕਰਦੀ ਫਿਰੇ, ਉਹ ਆਪਣੀਆਂ ਪੰਜ ਧੋਤੀਆਂ

੩੦.