ਸਮੱਗਰੀ 'ਤੇ ਜਾਓ

ਪੰਨਾ:ਭੈਣ ਜੀ.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੱਢ ਕੇ ਪਰਮਲਾ ਹੱਥ ਭੇਜ ਦੇਂਦੀ ਤੇ ਬਾਰੀ ਵਿਚੋਂ ਦੇਖਦੀ ਕਿ ਥੱਲੇ ਚਾਰ ਪੰਜ ਗਰੀਬ, ਮੁਹਤਾਜ, ਖੁਸ਼ੀ ਖੁਸ਼ੀ ਰੌਲਾ ਪਾਈ ਧੋਤੀਆਂ ਲਈ ਚਲੇ ਜਾਂਦੇ ਹਨ ।

ਸੁਰਿੰਦਰ ਨਾਥ ਦੀਆਂ ਇਹੋ ਜਿਹੀਆਂ ਅਜੀਬ ਜਰੂਰਤਾਂ ਦੇ ਛੋਟੇ ਛੋਟੇ ਜ਼ੁਲਮ ਮਾਧੋਰੀ ਨੂੰ ਆਇ ਦਿਨ ਸਹਿਣੇ ਪੈਂਦੇ ਸਨ । ਏਸੇ ਲਈ ਹੌਲੇ ਹੌਲੇ ਉਹ ਇਹਨਾਂ ਦੀ ਐਸੀ ਆਦੀ ਹੋ ਗਈ ਸੀ ਕਿ ਹੁਣ ਉਸਨੂੰ ਮਹਿਸੂਸ ਨਹੀਂ ਸੀ ਹੁੰਦਾ ਕਿ ਇਕ ਅਜੀਬ ਸੁਭਾਉ ਦੇ ਇਨਸਾਨ ਨੇ ਉਹਨਾਂ ਤੇ ਘਰ ਆ ਕੇ ਘਰੋਗੀ ਕੰਮਾਂ ਵਿਚ ਰੁਕਾਵਟ ਪਾਈ ਹੈ।

ਏਥੇ ਹੀ ਬੱਸ ਨਹੀਂ ਮਾਧੋਰੀ ਨੂੰ, ਏਸ ਇਨਸਾਨ ਲਈ ਬੜਾ ਹੁਸ਼ਿਆਰ ਰਹਿਣਾ ਪੈਂਦਾ ਸੀ ਉਸ ਨੂੰ ਉਸਦੀ ਹਰ ਸਮੇਂ ਦੀ ਜਰੂਰਤ ਦਾ ਅੰਦਾਜ਼ਾ ਲਾਣਾ ਪੈਂਦਾ ਸੀ। ਦਰ ਅਸਲ ਗੱਲ ਇਹ ਸੀ ਕਿ ਜੇ ਸੁਰਿੰਦਰ ਆਪਣੀਆਂ ਜ਼ਰੂਰਤਾਂ ਖੁਦ ਆਪ ਹੀ ਪੂਰੀਆਂ ਕਰ ਲੈਂਦਾ ਤਾਂ ਕੋਈ ਫਿਕਰ ਨਹੀਂ ਸੀ ਪਰ ਮੁਸੀਬਤ ਤਾਂ ਉਸ ਲਈ ਇਹ ਸੀ ਕਿ ਇਹ ਭੌਂਦੂ ਆਪਣੇ ਲਈ ਤਾਂ ਕੁਝ ਮੰਗਦ ਹੀ ਨਹੀਂ ਸੀ । ਪਹਿਲੇ ਪਹਿਲੇ ਮਾਧੋਰੀ ਨੂੰ ਨਹੀਂ ਸੀ ਪਤਾ ਕਿ ਸੁਰਿੰਦਰ ਇਸ ਤਰ੍ਹਾਂ ਆਪਣੇ ਆਪ ਤੋਂ ਬੇਖਬਰ ਰਹਿੰਦਾ ਹੈ।

ਹਰ ਰੋਜ ਸਵੇਰ ਚਾਹ ਰਖੀ ਰਖੀ ਠੰਢੀ ਹੋ ਗਈ ਹੈ ਤਾਂ ਹੋ ਜਾਏ, ਕੁਝ ਖਾਣ ਦੀ ਮਠਿਆਈ ਪਈ

੩੧.