ਸਮੱਗਰੀ 'ਤੇ ਜਾਓ

ਪੰਨਾ:ਭੈਣ ਜੀ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ ਤਾਂ ਪਈ ਰਵੇ ਮੁਮਕਿਨ ਹੈ ਉਹ ਸੰਧਿਆ ਵੇਲੇ ਕੁਤੇ ਨੂੰ ਪਾਕੇ ਸੈਰ ਨੂੰ ਚਲਿਆ ਜਾਂਦਾ ਹੋਵੇ । ਜੇ ਚੌਕੇ

ਵਿਚ ਰੋਟੀ ਖਾਣ ਨੂੰ ਬੈਠਦਾ ਹੈ ਤਾਂ ਖਾਣੇ ਦੀ ਕਦਰ ਹੀ ਨਹੀਂ ਕਰਦਾ ਕੁਝ ਥਾਲੀ ਦੇ ਬਾਹਰ ਤੇ ਕੁਝ ਏਧਰ ਉਧਰ ਸੁਟ ਪਾ ਕੇ ਉਠ ਬਹਿੰਦਾ ਹੈ । ਮਤਲਬ ਇਹ ਕਿ ਜਿਸ ਤਰਾਂ ਕੋਈ ਚੀਜ਼ ਉਸਨੂੰ ਚੰਗੀ ਹੀ ਨਹੀਂ ਲਗਦੀ ਨੌਕਰ ਚਾਕਰ ਮਾਧੋਰੀ ਨੂੰ ਆ ਕੇ ਕਹਿੰਦੇ ਹਨ:--ਬੜੀ ਦੀਦੀ !

ਮਾਸਟਰ ਸਾਹਿਬ ਤਾਂ ਸ਼ਦਾਈ, ਹੈਨ ਸ਼ਦਾਈ ! ਨਾ ਕੁਝ ਸਮਝਦੇ ਹਨ ਤਾਂ ਸੋਚਦੇ ਹਨ ਬਸ ਕਿਤਾਬਾਂ ਫੜੀ ਬੈਠੇ ਰਹਿੰਦੇ ਹਨ ਜਿਸ ਤਰਾਂ ਕਿਸੇ ਗਲ ਨਾਲ ਮਤਲਬ ਹੀ ਨਹੀਂ।

ਕਦੇ ਕਦਾਈਂ ਜੋ ਬ੍ਰਿਜ ਬਾਬੂ ਪੁਛ ਬਹਿੰਦੇ ਹਨ ਸਣਾਓ ਨੌਕਰੀ ਚਾਕਰੀ ਦਾ । ਕਿਤੇ ਸਿਲਸਿਲਾ ਬਣਿਆਂ ? ਤਾਂ ਅਗੇ ਸੁਰਿੰਦਰ ਗੋਲ ਮੋਲ ਜਵਾਬ ਦੇਕੇ ਟਾਲ ਟੂਲ ਛੱਡਦਾ । ਮਾਧੋਰੀ ਆਪਣੇ ਪਿਤਾ ਦੀ ਜ਼ਬਾਨੀ ਸਭ ਹਾਲ ਚਾਲ ਸੁਣ ਲੈਂਦੀ ਸੀ ਪਰ ਇਹ ਗੱਲ ਵੀ ਉਸ ਪਾਸੋਂ ਲੁਕੀ ਹੋਈ ਨਹੀਂ ਸੀ ਕਿ ਮਾਸਟਰ ਸਾਹਿਬ ਨੌਕਰੀ ਲਈ ਰਤਾ ਭਰ ਵੀ ਕੋਸ਼ਿਸ਼ ਨਹੀਂ ਸਨ ਕਰਦੇ ਤੇ ਓਹਨਾਂ ਦੀ ਨੌਕਰੀ ਕਰਨ ਦੀ ਬਿਲਕੁਲ ਨੀਤ ਵੀ ਨਹੀਂ ਸੀ ਜੋ ਕੁਝ ਮਿਲਦਾ ਸੀ ਬਸ ਉਸੇ ਤੇ ਰਾਜੀ ਸਨ ।

ਦਸ ਵਜੇ , ਸੁਰਿੰਦਰ ਨੂੰ ਨਹਾਉਣ ਤੋਂ ਬਾਅਦ

੩੨.