ਪੰਨਾ:ਭੈਣ ਜੀ.pdf/37

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਫੌਰਨ ਖਾਣਾ ਖਾਣ ਲਈ ਬੜੀ ਦੀਦੀ ਵਲੋਂ ਸਖਤ ਤਾਕੀਦ ਹੁੰਦੀ ਹੈ, ਪਰਮਲਾ ਘੜੀ ਮੁੜੀ ਆਕੇ ਤੰਗ ਕਰਦੀ ਹੈ । ਜ਼ਿਆਦਾ ਰਾਤ ਤੱਕ ਕਿਤਾਬ ਲੈ ਕੇ ਬੈਠੇ ਰਹਿਣ ਤੱਕ ਨੌਕਰ ਜ਼ਬਰਦਸਤੀ ਆਕੇ ਲੈਂਪ ਦੀ ਬੱਤੀ ਬੁਝਾ ਦੇਦਾ ਹੈ, ਹਟਾਣ ਤੇ ਉਹ ਨਹੀਂ ਹਟਦਾ ਤੇ ਕਹਿੰਦਾ ਹੈ ਬੜੀ ਦੀਦੀ ਦਾ ਏਹੋ ਹੁਕਮ ਹੈ।

ਇਕ ਦਿਨ ਮਾਧੋਰੀ ਨੇ ਬ੍ਰਿਜ ਬਾਬੂ ਨੂੰ ਹਸਦਿਆਂ ਹਸਦਿਆਂ ਕਿਹਾ:-ਬਾਬੂ ਜੀ ਪਰਮਲਾ ਨੂੰ ਮਾਸਟਰ ਵੀ ਆਪਣੇ ਵਰਗਾ ਹੀ ਮਿਲ ਗਿਆ ਹੈ। ਬ੍ਰਿਜ ਬਾਬੂ ਨੇ ਹੈਰਾਨ ਹੁੰਦਿਆਂ ਹੋਇਆਂ ਕਿਹਾਂ:--ਕਿਉਂ ਬੇਟਾ ?

ਮਾਧੋਰੀ ਆਖਣ ਲੱਗੀ:-- ਬਾਬੂ ਜੀ ਦੋਵੇਂ ਹੀ ਬਚੇ ਹਨ ਜਸਤਰਾਂ ਪਰਮਲਾ ਬੱਚਾ ਹੈ ਜਿਵੇਂ ਉਸ ਨੂੰ ਪਤਾ ਨਹੀਂ ਕਿ ਇਸ ਵੇਲੇ ਕੀ ਕੰਮ ਕਰੀਦਾ ਹੈ ਕਿਸ ਵੇਲੇ ਖਾਣਾ ਖਾਣਾ ਹੈ ਤੇ ਕਿਸ ਵੇਲੇ ਸੌਣਾ ਚਾਹੀਦਾ ਹੈ---ਆਪਣੇ ਬਾਰੇ ਜਿਵੇਂ ਉਹ ਖੁਦ ਕੁਝ ਨਹੀਂ ਸੋਚ ਸਕਦੀ ਤਿਵੇਂ ਹੀ ਮਾਸਟਰ ਹਾਲ ਹੈ ਨਾ ਖਾਣ ਵੇਲੇ ਖਾਨੇ ਦਾ ਖਿਆਲ ਤੇ ਨਾ ਹੀ ਠੀਕ ਹੋਲ ਹੋਰ ਕਿਸੇ ਗੱਲ ਦਾ ਖਿਆਲ ਹੈ । ਸਭ ਤੋਂ ਮਜ਼ੇਦਾਰ ਇਹ ਗੱਲ ਹੈ ਕਿ ਕਦੇ ਕਦਾਈ ਤਾਂ ਐਸੀ ਚੀਜ਼ ਮੰਗ ਭੇਜਦੇ ਹਨ--ਕਿ ਕੋਈ ਆਦਮੀ ਜਿਸਦੇ ਹੋਸ਼ ਹਵਾਸ ਕਾਇਮ ਹੋਣ ਇਹੋ ਜਿਹੀਆਂ ਚੀਜ਼ਾਂ ਨਹੀਂ ਮੰਗ ਸਕਦਾ ! ਬ੍ਰਿਜ ਬਾਬੂ

੩੩.