ਦੀ ਸਮਝ ਵਿਚ ਕੁਝ ਨਾ ਆਇਆ, ਉਹ ਮਾਧੋਰੀ ਵਲ ਮੂੰਹ ਉਤਾਂਹ ਕਰਕੇ ਤੱਕਣ ਲੱਗ ਪਏ । ਮਾਧੋਰੀ ਨੂੰ ਹੱਸ ਕੇ ਕਿਹਾ:-ਆਪਦੀ ਬੇਟੀ ਪਰਮਲਾ ਭਲਾ ਇਹ ਸਮਝ ਸਕਦੀ ਹੈ ਕਿ ਉਸਨੂੰ ਕਿਸ ਸਮੇਂ ਕਿਸ ਚੀਜ਼ ਦੀ ਜ਼ਰੂਰਤ ਹੈ ? ਤੇ ਕਦੇ ਕਿਸੇ ਚੀਜ਼ ਨੂੰ ਹਾਸਲ ਕਰਨ ਲਈ ਉਹ ਕਿੰਨੀ ਜ਼ਿਦ ਕਰਦੀ ਹੈ ਓਧੂਮ ਮਚਾਂਦੀ ਹੈ ਕਿਉਂ ਠੀਕ ਹੈ ਨਾ ?"
"ਹਾਂ ਤਾਂ ਉਹ ਇਹ ਤੇ ਕਰਦੀ ਹੈ । ਬ੍ਰਿਜ ਬਾਬੂ ਨੇ ਕਿਹਾ |"
"ਮਾਸਟਰ ਸਾਹਿਬ ਵੀ ਇਹੋ ਕਰਦੇ ਹਨ ।"
ਹਸਦਿਆਂ ਹੋਇਆਂ ਬ੍ਰਿਜ ਬਾਬੂ ਨੇ ਕਿਹਾ :-
ਇਹ ਲੜਕਾ - ਮੈਨੂੰ ਕੁਝ ਪਾਗਲ ਜਿਹਾ ਲੱਗਦਾ ਹੈ ।
ਮਾਧੋਰੀ:- "ਪਾਗਲ ਨਹੀਂ ਬਾਬੂ ਜੀ ਇਹ ਜ਼ਰੂਰ ਕਿਸੇ ਵੱਡੇ ਆਦਮੀ ਦਾ ਪੁਤਰ ਹੈ ।
ਹੈਰਾਨ ਹੁੰਦਿਆਂ ਹੋਇਆਂ ਬ੍ਰਿਜ ਬਾਬੂ ਨੇ ਕਿਹਾ:-
“ਤੂੰ ਇਹ ਕਿਸ ਤਰਾਂ ਪਛਾਣਿਆਂ ।"
ਮਾਧੋਰੀ ਨੂੰ ਖੁਦ ਤਾਂ ਪਤਾ ਨਹੀਂ ਸੀ ਤਾਂ ਉਸਦਾ ਖਿਆਲ ਜ਼ਰੂਰ ਸੀ ਉਹ ਸਮਝਦਾਰ ਸੀ ਉਹ ਰੋਜ ਦੇਖਦੀ ਸੀ ਕਿ ਸੁਰਿੰਦਰ ਆਪਣੇ ਹੱਥ ਨਾਲ ਕੋਈ ਕੰਮ ਨਹੀਂ ਸੀ ਕਰਦਾ ਦੂਜਿਆਂ ਦਾ ਮੂੰਹ ਦੇਖਦਾ ਰਹਿੰਦਾ ਹੈ, ਕੋਈ ਕਰ ਦੇਵੇ ਤਾਂ ਵਾਹਵਾ ਨਹੀਂ ਤਾਂ ਉਸੇ ਤਰਾਂ ਪਿਆ ਰਹਿੰਦਾ ਸੀ । ਉਸਦੀ ਹਾਲਤ ਦੇਖ
੩੪.