ਸਮੱਗਰੀ 'ਤੇ ਜਾਓ

ਪੰਨਾ:ਭੈਣ ਜੀ.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੇ ਮਾਧੋਰੀ ਨੇ ਅੰਦਾਜ਼ਾ ਲਾਇਆ ਸੀ ਕਿ ਸੁਰਿੰਦਰ ਜ਼ਰੂਰ ਕਿਸੇ ਵੱਡ ਘਰ ਦਾ ਨੌ-ਨਿਹਾਲ ਹੈ । ਖਾਣ ਪੀਣ ਵਲੋਂ ਉਸਦੀ ਬੇ-ਪਰਵਾਹੀ ਨੇ ਉਸਨੂੰ ਹੁਸ਼ਿਆਰ ਕਰ ਦਿਤਾ ਸੀ ਉਸਦੀ ਤਬੀਅਤ ਦਾ ਅਨੋਖ-ਪਨ ਕਰਕੇ ਉਸਦੀ ਤਵਚਾ ਦਾ ਖਾਸ ਧਿਆਨ ਵਧ ਗਿਆ ਸੀ ਉਸਦੀ ਇਹ ਆਦਤ ਬੇ-ਪਰਵਾਹੀ ਨੇ ਦੇ ਦਿਓ ਤਾਂ ਖਾ ਲਈ ਨਾ ਦਿਓ ਤੇ ਨਾਂ ਸਹੀ ਉਸਨੂੰ ਹੈਰਾਨ ਕਰੀ ਜਾਂਦੀ ਸੀ । ਮਾਧੋਰੀ ਦੇ ਦਿਲ ਦੀ ਨਾਜ਼ਕ ਨੁਕਰੇ ਏਸ ਨਵੇਂ ਮਾਸਟਰ ਲਈ , ਇਕ ਰਹਿਮ ਦਾ ਜਜ਼ਬਾ ਉਠ ਪਿਆ ਸੀ----ਹਰ ਸਮੇਂ ਉਸਦੇ ਕੰਨ ਤੇ ਅੱਖਾਂ ਉਸ ਬਦ-ਨਸੀਬ ਵੱਲ ਲੱਗੀਆਂ ਰਹਿੰਦੀਆਂ ਸਨ । ਅੱਵਲ ਤਾਂ ਉਹ ਕੁਝ ਮੰਗਦਾ ਹੀ ਹੈ ਨਹੀਂ ਤੇ ਜਦ ਮੰਗਦਾ ਹੈ ਤਾਂ ਸਮਾਂ ਕਸਮਾਂ ਬਿਨਾਂ ਦੇਖੇ ਹੀ ਸਿਧਾ ਬੜੀ ਦੀਦੀ ਪਾਸ ਜਾ ਸਵਾਲ ਕਰਦਾ ਹੈ । ਮਾਧੋਰੀ ਹਸ ਪੈਂਦੀ ਹੈ ਤੇ ਦਿਲ ਹੀ ਦਿਲ ਵਿਚ ਕਹਿੰਦੀ ਹੈ ਕਿ ਇਹ ਮਾਸਟਰ ਵੀ ਕੀ , ਹੈ ਨਿਰਾ-ਦਾੜੀ ਮੁਛਾਂ ਵਾਲਾ ਬਚਾ ਹੈ।

ਮਨੋਰਮਾ ਮਾਧੋਰੀ ਦੀ ਹਮਜੋਲੀ ਤੇ ਬਚਪਨ ਦੀ ਸਹੇਲੀ ਸੀ। ਕਾਫੀ ਚਿਰ ਤੋਂ ਮਾਧੋਰੀ ਨੇ ਉਸ ਨੂੰ ਕੋਈ ਚਿਠੀ ਨਹੀਂ ਲਿਖੀ ਸੀ ਇਸ ਲਈ ਆਪਣੇ ਖਤ ਦਾ ਉਤਰ ਨਾ ਪਾ ਕੇ ਉਹ, ਗੁਸੇ ਹੋ ਗਈ ਸੀ ਅਜ ਦੁਪੈਹਰ ਨੂੰ ਜ਼ਰਾ ਵੇਹਲੇ ਸਮੇਂ ਮਾਧੋਰੀ ਆਪਣੀ ਸਖੀ ਨੂੰ ਚਿਠੀ ਲਿਖਨ ਬੈਠੀ ਸੀ---ਉਸ ਸਮੇਂ

੩੫.