ਸਮੱਗਰੀ 'ਤੇ ਜਾਓ

ਪੰਨਾ:ਭੈਣ ਜੀ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰਮਲਾ ਨੇ ਆ ਸਵਾਲ ਕੀਤਾ । ਦੀਦੀ ਮਾਧੋਰੀ ਨੇ ਸਿਰ ਉਤਾਂਹ ਚੁਕ ਕ ਕਿਹਾ:-ਕਿਉਂ ਕੀ ਹੈ ?

ਪਰਮਲਾ ਨੇ ਕਿਹਾ- ਇਕ ਐਨਕ ਦਿਉ, ਮਾਸਟਰ ਸਾਹਿਬ ਦੀ ਐਨਕ ਗੁਆਚ ਗਈ ਹੈ।

ਮਾਧੋਰੀ ਹੱਸ ਪਈ ਤੇ ਆਖਣ ਲੱਗੀ---- ਮਾਸਟਰ ਸਾਹਿਬ ਨੂੰ ਆਖਦੇ ਕਿ ਮੈਂ ਕੋਈ ਐਨਕਾਂ ਦੀ ਦੁਕਾਨ ਖੋਲੀ ਬੈਠੀ ਹਾਂ !

ਪਰਮਲਾ ਦੌੜ ਕੇ ਮਾਸਟਰ ਸਾਹਿਬ ਦੇ ਪਾਸ ਜਾਣ ਲਗੀ ਸੀ ਕਿ ਮਾਧੋਰੀ ਨੇ ਰੋਕ ਕੇ ਕਿਹਾ--- ਕਿਥੇ ਚਲੀ ਹੈ ?

“ਮਾਸਟਰ ਸਾਹਿਬ ਨੂੰ ਕਹਿਣ ।"

"ਮਾਸਟਰ ਸਾਹਿਬ ਨੂੰ ਕੁਝ ਕਹਿਣ ਦੀ ਲੋੜ ਨਹੀਂ ਜਾ ਜਾ ਕੇ ਮੁਨੀਮ ਸਾਹਿਬ ਨੂੰ ਸੱਦ ਲਿਆ |"

ਪਰਮਲਾ ਮੁਨੀਮ ਨੂੰ ਸੱਦ ਲਿਆਈ । ਮਾਧੋਰੀ ਨੇ ਉਸ ਨੂੰ ਆਖਿਆ:-ਮਾਸਟਰ ਸਾਹਿਬ ਦੀ ਐਨਕ ਗੁਆਚ ਗਈ ਹੈ ਉਹਨਾਂ ਪਾਸੋ ਨੰਬਰ ਪੁਛ ਕੇ ਚੰਗੀ ਜਹੀ ਐਨਕ ਲਿਆ ਦਿਉ।

ਮੁਨੀਮ ਦੇ ਚਲੇ ਜਾਨ ਪਿਛੋਂ ਮਾਧੋਰੀ ਨੇ ਮਨੋਰਮਾਂ ਨੂੰ ਖਤ ਲਿਖਨਾ ਸ਼ੁਰੂ ਕੀਤਾ ਤੇ ਅਖੀਰ ਵਿਚ ਇਹ ਕਿੱਸਾ ਵੀ ਲਿਖ ਦਿੱਤਾ----ਪਰਮਲਾ ਦੀ ਪੜ੍ਹਾਈ ਲਿਖਾਈ ਲਈ ਬਾਬੂ ਜੀ ਨੇ ਇਕ ਮਾਸਟਰ ਰਖ ਦਿਤਾ ਹੈ ਹਛਾ ਖਾਸਾ ਢੀਂਗਰਾ ਹੈ ਤੇ ਅੰਵਾਨ ਬੱਚਾ ਵੀ, ਸਮਝਦੀ ਹਾਂ ਕਿ ਪ੍ਰਦੇਸ ਵਿਚ ਉਸ ਨੇ ਪਹਿਲੀ

੩੬.