ਪੰਨਾ:ਭੈਣ ਜੀ.pdf/41

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਾਰ ਹੀ ਕਦਮ ਰਖਿਆ ਹੈ ਸ਼ਾਇਦ ਉਹ ਕਦੇ ਘਰੋ ਬਾਹਰ ਨਿਕਲਿਆਂ ਹੀ ਨਹੀਂ , ਦੁਨੀਆਂ ਦੀ ਚਾਲ ਢਾਲ ਤਾਂ ਉਹ ਬਿਲਕਲ ਜਾਨਦਾ ਹੀ ਨਹੀਂ ਉਸਦੀ ਬਚਿਆਂ ਵਾਂਗ ਦੇਖ ਭਾਲ ਕਰਨਾ ਜਰੂਰੀ ਹੈ ਨਹੀਂ ਤੇ ਇਕ ਪਲ ਵੀ ਕੰਮ ਨਾ ਚਲੇ । ਖੁਦ ਆਪਣਾ ਖਿਆਲ ਰਖਨਾ ਤਾਂ ਉਹ ਜਾਨਦਾ ਹੀ ਨਹੀਂ, ਮੇਰਾ ਅੱਧੇ ਤੋਂ ਜ਼ਿਆਦਾ ਸਮਾਂ ਉਸ ਦੇ ਕੰਮਾਂ ਵਿਚ ਬਤੀਤ ਹੁੰਦਾ ਹੈ। ਤੁਸੀਂ ਲੋਕਾਂ ਨੂੰ ਖਤ ਪੱਤਰ ਲਿਖਾਂ ਤਾਂ ਕਦ ? ਜੇ ਥੋੜੇ ਸਮੇਂ ਨੂੰ ਤੇਰਾ ਏਧਰ ਆਉਣਾ ਹੋਇਆ ਤਾਂ ਮੈਂ ਤੈਨੂੰ ਏਸ ਬਹੁਤ ਨਕੰਮੇ ਆਦਮੀ ਦੇ ਦਰਸ਼ਨ ਕਰਾਵਾਂਗੀ । ਇਹੋ ਜਿਹਾ ਅਪਾਹਜ ਦੂਜਿਆਂ ਦਾ ਆਸਰਾ ਤੱਕਣ ਵਾਲਾ ਤੂੰ ਕਦੇ ਨਹੀਂ ਦੇਖਿਆ ਹੋਵੇਗਾ । ਜੇ ਖਾਣ ਨੂੰ ਦੇ ਦਿਉ ਤਾਂ ਖਾ ਲੀਤਾ, ਨਾ ਦਿਉ ਤਾਂ ਢਿਡ ਤੇ ਪੱਥਰ ਬੰਨ ਕੇ ਪਿਆ ਰਹੇਗਾ।

......... ਤੇ ਫਿਰ ਉਸ ਨੂੰ ਦਿਨ ਭਰ ਇਹ ਚੇਤਾ ਹੀ ਨਹੀਂ ਆਇਗਾ ਕਿ ਉਸ ਨੇ ਹਾਲਾਂ ਖਾਣਾ ਖਾਧਾ ਹੈ ਜਾਂ ਨਹੀਂ। ਮੈਂ ਸੋਚਦੀ ਹਾਂ ਕਿ ਏਹੋ ਜੇਹੇ ਨਿਕਾਰੇ ਆਦਮੀ ਵੀ ਦੁਨੀਆਂ ਵਿਚ ਹਾਲਾਂ ਪਏ ਹਨ । ਭਲਾ ਇਹੋ ਜਿਹਾ ਆਦਮੀ ' ਘਰ ਬਾਰ ਛਡ ਕੇ ਪ੍ਰਦੇਸ ਆਉਂਦਾ ਹੀ ਕਿਉਂ ਹੈ ? ਸੁਣਦੀ ਹਾਂ ਕਿ ਇਸ ਦੇ ਮਾਤਾ ਪਿਤਾ ਸਹੀ ਸਲਾਮਤ ਹਨ ਮੈਨੂੰ ਖਿਆਲ ਆਉਂਦਾ ਹੈ ਕਿ ਜ਼ਰੂਰ ਉਹਨਾਂ ਦਾ ਕਲੇਜਾ ਪੱਥਰ ਦਾ ਹੋਵੇਗਾ ਮੈਂ ਤਾਂ ਐਸੇ ਬਚੇ ਵਰਗੇ ਇਨਸਾਨ ਨੂੰ

੩੭.