ਸਮੱਗਰੀ 'ਤੇ ਜਾਓ

ਪੰਨਾ:ਭੈਣ ਜੀ.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

--ਜਿਸਤਰ੍ਹਾਂ ਕਿ ਉਹ ਮੈਨੂੰ ਨਜ਼ਰ ਆਉਂਦਾ ਹੈ ਸੁਪਨੇ ਵਿਚ ਵੀ ਅਖਾਂ ਤੋਂ ਉਹਲੇ ਨਾਂ ਕਰਾਂਗੀ ।

ਮਨੋਰਮਾਂ ਨੇ ਹਾਸੇ ਹਾਸੇ ਵਿਚ ਲਿਖ ਭੇਜਿਆ--- ਤੇਰੀ ਚਿਠੀ ਪੜ੍ਹਨ ਤੋਂ ਪਤਾ ਲੱਗਾ ਕਿ ਆਪਣੇ ਘਰ ਵਿਚ ਅਜ ਕਲ ਤੂੰ ਇਕ ਪਾਲਤੂ ਬਨ ਮਾਨਸ ਰਖਿਆ ਹੋਇਆ ਹੈ ਤੇ ਖੁਦ ਉਸ ਦੀ ਪੁਜਾਰਨ ਬਣ ਗਈ ਹੈ, ਪਰ ਜ਼ਰਾ ਹੁਸ਼ਿਆਰ ਰਹੀਂ ।-----ਮਨੋਰਮਾ ਦਾ ਖਤ ਪੜ੍ਹਕੇ ਮਾਧੋਰੀ ਦੇ ਮੂੰਹ ਤੇ ਲਾਲੀ ਵਰਤ ਗਈ ਉਸ ਨੇ ਜਵਾਬ ਵਿਚ ਲਿਖਿਆ:-ਤੇਰਾ ਮੂੰਹ ਤਾਂ ਭਾੜ ਹੈ ਤੇ ਇਹ ਵੀ ਨਹੀਂ ਸਮਝਦੀ, ਕਿ ਕਿਸ ਨਾਲ ਕਿਹੋ ਜਿਹਾ ਮਖੋਲ ਕਰੀਦਾ ਏ। ਪਰਮਲਾ ! ਤੇਰੇ ਮਾਸਟਰ ਸਾਹਿਬ ਦੀ ਨਵੀਂ ਐਨਕ ਕਿਹੋ ਜਿਹੀ ਹੈ ?

‘ਬਹੁਤ ਚੰਗੀ ।"

"ਤੈਨੂੰ ਕਿਸਤਰਾਂ ਪਤਾ ਲਗਾ ?"

ਮਾਸਟਰ ਸਾਹਿਬ ਇਹ ਐਨਿਕ ਲਾ ਕੇ ਖੂਬ ਚੰਗੀ ਤਰਾਂ ਕਿਤਾਬ ਪੜ੍ਹ ਲੈਂਦੇ ਹਨ ਜੇ ਐਨਕ ਖਰਾਬ ਹੁੰਦੀ ਤਾਂ ਉਹ ਕਿਸਤਰਾਂ ਪੜ੍ਹਦੇ ।

"ਤਾਂ ਉਹਨਾਂ ਨੇ ਖੁਦ ਕੁਝ ਨਹੀਂ ਕਿਹਾ ਕਿ ਇਹ ਚੰਗੀ ਹੈ ਜਾਂ ਬੁਰੀ ?"

“ਨਹੀਂ।”

ਨਹੀਂ ! ਇਕ ਲਫਜ਼ ਵੀ ਨਹੀਂ ? ਕਿਹੋ ਜਹੀ ਹੈ, ਠੀਕ ਹੈ ਜਾਂ ਨਹੀਂ ਹੈ, ਪਸੰਦ ਹੈ ਜਾਂ ਨਹੀਂ ਪਸਿੰਦ, ਕੁਝ ਵੀ ਨਹੀਂ ਕਿਹਾ ?

੩੮.