ਸਮੱਗਰੀ 'ਤੇ ਜਾਓ

ਪੰਨਾ:ਭੈਣ ਜੀ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਨਹੀਂ ਕੁਝ ਨਹੀਂ ਕਿਹਾ |"

ਇਕ ਸਿਰਫ ਇਕ ਮਿੰਟ ਲਈ ਮਾਧੋਰੀ ਦਾ ਹਰ ਵਕਤ ਖਿੜਨ ਵਾਲਾ ਨਾਜਕ ਤੇ ਮੁਲਾਇਮ ਚੇਹਰਾ ਤਾਰੀਕ ਹੋ ਗਿਆ ਪਰ ਜਲਦੀ ਹੀ ਉਸ ਨੇ ਹਸ ਕੇ ਆਖਿਆ-----ਆਪਣੇ ਮਾਸਟਰ ਸਾਹਿਬ ਨੂੰ ਕਹਿ ਦਈ ਕਿ ਹੁਣ ਫੇਰ ਨਾ ਮੁੜ ਕਿਤੇ ਇਹਨੂੰ ਗੁਵਾ ਦੇਨ ।

“ਹੱਛਾ ਕਹਿ ਦਿਆਂਗੀ।"

"ਦੁਰ ਪਗਲੀ ! ਇਹ ਵੀ ਕੋਈ ਕਹਿਣ ਵਾਲੀ ਗੱਲ ਹੈ, ਉਹਨਾਂ ਨੂੰ ਸ਼ਾਇਦ ਬੁਰੀ ਲਗੇ ।"

"ਤਾਂ ਫੇਰ ਕੁਝ ਨਾ ਆਖਾਂ ।"

"ਨਹੀਂ !"

ਸ਼ਿਵ ਚੰਦਰ ਮਾਧੋਰੀ ਦੇ ਵੱਡੇ ਭਰਾ ਦਾ ਨਾਂ ਸੀ ਮਾਧੋਰੀ ਨੇ ਇਕ ਦਿਨ ਉਸ ਨੂੰ ਕਿਹਾ:-ਦਾਦਾ ਪਰਮਲਾ ਦੇ ਮਾਸਟਰ ਦਿਨ ਰਾਤ ਕੀ ਪੜਦੇ ਰਹਿੰਦੇ ਹਨ--- ਤੇਨੂੰ ਕੁਝ ਮਾਲੂਮ ਹੈ ?

ਸ਼ਿਵ ਚੰਦਰ ਬੀ: ਏ. ਵਿਚ ਪੜਦਾ ਸੀ ਉਸਦੀ ਨਜ਼ਰ ਵਿਚ ਪਰਮਲਾ ਨੂੰ ਪੜਾਣ ਵਾਲੇ ਮਾਸਟਰ ਦੀ ਕੀ ਇਜ਼ਤ ਹੋ ਸਕਦੀ ਸੀ । ਏਸ ਲਈ ਉਸ ਨੇ ਬੜੀ ਆਕੜ ਨਾਲ ਜਵਾਬ ਦਿੱਤਾ ਨਾਵਲ ਨਾਟਕ ਪੜ੍ਹਦਾ ਰਹਿੰਦਾ ਏ ਹੋਰ ਕੀ ਪੜੇਗਾ ?

ਮਾਧੋਰੀ ਨੂੰ ਇਤਬਾਰ ਨਾ ਆਇਆ ਉਸਨੇ ਪਰਮਲਾ ਪਾਸੋਂ ਸੁਰਿੰਦਰ ਦੀ ਇਕ ਕਿਤਾਬ

੩੯.