ਪੰਨਾ:ਭੈਣ ਜੀ.pdf/44

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਮੰਗਵਾ ਕੇ ਆਪਣੇ ਭਰਾ ਦੇ ਹੱਥ ਦੇ ਦਿੱਤੀ ਤੇ ਆਖਣ ਲੱਗੀ ਦਾਦਾ ! ਇਹ ਮੈਨੂੰ ਨਾਵਲ, ਨਾਟਕ ਤੇ ਮਲੂਮ ਨਹੀਂ ਹੁੰਦਾ ? ਸ਼ਿਵ ਚੰਦਰ ਨੇ ਵਰਕੇ ਉਲਟ ਪੁਲਟ ਕੇ ਇਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ ਨਜ਼ਰ ਮਾਰੀ ਉਹ ਇਕ ਸੋਹਣੇ ਮਜ਼ਮੂਨ ਦੀ ਚੰਗੀ ਕਿਤਾਬ ਸੀ, ਜਿਸਨੂੰ ਉਹ ਕੁਝ ਨਾ ਸਮਝ ਆਈ । ਹਾਂ ਐਨੀ ਗੱਲ ਜਰੂਰ ਸਮਝ ਗਿਆ ਕਿ ਇਹ ਇਕ ਬਹੁਤ ਉਚ ਖਿਆਲਾਂ ਦੀ ਕਿਤਾਬ ਹੈ ਜਿਸਨੂੰ ਉਹ ਬਿਲਕੁਲ ਨਹੀਂ ਸੀ ਸਮਝ ਸਕਦਾ । ਛੋਟੀ ਭੈਣ ਦੇ ਸਾਹਮਣੇ ਆਪਣੀ ਹੇਠੀ ਕਰਾਣੀ ਉਸਨੂੰ ਪਸਿੰਦ ਨਾ ਆਈ ਆਖਣ ਲੱਗਾ:-

ਹਿਸਾਬ ਦੀ ਕਿਤਾਬ ਹੈ ਸਕੂਲ ਵਿਚ ਛੋਟੀ ਜਮਾਤੇ ਪੜ੍ਹਾਈ ਜਾਂਦੀ ਹੈ । ਮਾਧੋਰੀ ਦਾ ਚੇਹਰਾ ਉਤਰ ਗਿਆ ਓਸ ਨੇ ਦੁਬਾਰਾ ਪੁਛਿਆ:-

ਇਹ ਕਿਸੇ ਉਚੇ ਦਰਜੇ ਦੀ ਕਿਤਾਬ ਨਹੀਂ ਹੈ ?ਕਾਲਜ ਵਿਚ ਨਹੀਂ ਪੜ੍ਹਾਈ ਜਾਂਦੀ ?

ਸ਼ਿਵ ਚੰਦਰ ਦੇ ਚੇਹਰੇ ਦਾ ਰੰਗ ਫਕ ਹੋ ਗਿਆ ਪਰ ਮੂੰਹੋ ਉਸ ਨੇ ਇਹੋ ਕਿਹਾ:-

“ਨਹੀਂ ਨਹੀਂ ਇਹ ਵੀ ਕੋਈ ਕਿਤਾਬ ਹੈ ?

ਉਸੇ ਦਿਨ ਤੋਂ ਸ਼ਿਵ ਚੰਦਰ ਚੌਕੰਨਾ ਹੋ ਗਿਆ ਤੇ ਦਿਲ ਹੀ ਦਿਲ ਵਿਚ ਸਹਿਮਿਆਂ ਰਹਿਣ ਲੱਗ ਪਇਆ ਕਿ ਸ਼ਾਇਦ ਕਿਸੇ ਵੇਲੇ ਸੁਰਿੰਦਰ ਉਸ ਪਾਸੋਂ, ਕੋਈ ਸਵਾਲ ਹੀ ਨਾ ਪੁਛ ਬੈਠੇ ਤੇ ਉਸ ਨੂੰ ਵੀ ਹਰ

੪੦.