ਰੋਜ਼ ਪਰਮਲਾ ਨਾਲ ਕਾਪੀ ਪੈਨਸਲ ਲੈ ਕੇ ਮਾਸਟਰ ਪਾਸ, ਹਾਜ਼ਰ ਹੋਣਾ ਪਵੇ, ਇਸ ਲਈ ਹੁਣ ਉਹ ਸੁਰਿੰਦਰ ਪਾਲੋਂ ਦਬਿਆਂ ਦਬਿਆ - ਰਹਿਣ ਲੱਗ ਪਿਆ।
ਕੁਝ ਦਿਨਾਂ ਪਿਛੋਂ ਇਕ ਦਿਨ ਮਾਧੋਰੀ ਨੇ ਬ੍ਰਿਜ ਬਾਬੂ ਨੂੰ ਕਿਹਾ:-ਬਾਬੂ ਜੀ ਮੈਂ ਕੁਝ ਦਿਨਾਂ ਲਈ ਕਾਸ਼ੀ ਜਾਵਾਂਗੀ ।
ਟੁਟੇ ਹੋਇ ਦਿਲ ਨਾਲ ਬ੍ਰਿਜ ਬਾਬੂ ਨੇ ਕਿਹਾ:-"ਇਹ ਕਿਸ ਤਰਾਂ ਹੋ ਸਕਦਾ ਹੈ ਬੇਟਾ!' ਤੂੰ ਕਾਂਸ਼ੀ ਚਲੀ ਜਾਏਗੀ ਤਾਂ ਇਸ ਘਰ ਦੀ ਕੀ ਹਾਲਤ ਹੋਵੇਗੀ, ਇਥੋਂ ਦਾ ਕੰਮ ਕਿਸ ਤਰਾਂ ਚਲੇਗਾ ?
ਹਸਦਿਆਂ ਹੋਇਆਂ ਮਾਧੋਰੀ ਨੇ ਕਿਹਾ:-ਆਖਰ ਮੈਂ ਵਾਪਸ ਤਾਂ ਆਵਾਂਗੀ ਹੀ ਕਿਤੇ ਮੈਂ ਹਮੇਸ਼ਾਂ ਲਈ ਥੋੜਾ ਹੀ ਚਲੀ ਚਲੀ ਹਾਂ | ਬ੍ਰਿਜ ਬਾਬੂ ਦੀਆਂ ਅਖਾਂ ਵਿਚ ਅੱਥਰੂ ਭਰ ਆਏ। ਮਾਧੋਰੀ ਨੇ ਸੋਚਿਆ ਉਸ ਨੂੰ ਇਸ ਤਰਾਂ ਨਹੀਂ ਸੀ ਕਹਿਣਾ ਚਾਹੀਦਾ ਏਸ ਲਈ ਉਹ ਮੁੜ ਕਹਿਨ ਲਗੀ:- ਬਾਬੂ ਜੀ ! ਮੈਂ ਸਿਰਫ ਕੁਝ ਦਿਨ ਫਿਰ ਤੁਰ ਕੇ ਵਾਪਸ ਆ ਜਾਵਾਂਗੀ !
ਚੰਗੀ ਗਲ ਹੈ ਜਾਹ--- ਲੇਕਿਨ ਬੇਟੀ ! ਏਥੋਂ ਦਾ ਕੰਮ ਨਹੀਂ ਚਲੇਗਾ ।
"ਕੀ ਮੇਰੇ ਬਿਨਾਂ ਸਭ ਕੰਮ ਰੁਕ ਜਾਨਗੇ ?"
"ਕੰਮ ਤਾਂ ਬੰਦ ਨਹੀਂ ਹੋਵੇਗਾ ਸਭ ਕੁਝ ਚਲਦਾ ਹੀ ਰਵੇਗਾ । ਲੇਕਿਨ ਚਪੂ ਟੁਟ ਜਾਨ ਨਾਲ ਹੜ ਆਉਨ
੪੧.