ਹੋਇਆਂ ਸੁਰਿੰਦਰ ਨੇ ਤਾਲੀਮ ਤਾਂ ਚੰਗੀ ਹਾਸਲ ਕਰ ਲਈ ਪਰ ਉਸਦੇ ਹਿੰਮਤੀ ਇਰਾਦੇ ਨੇ ਦਮ ਤੋੜ ਛਡਿਆ ਸੀ। ਉਹ ਆਪਣੀ ਅਜ਼ਾਦੀ ਦਾ ਸਬਕ ਬਿਲਕੁਲ ਨਾ ਹਾਸਲ ਕਰ ਸਕਿਆ। ਆਪਣੀ ਮੇਹਨਤ ਤੇ ਕਾਬਲੀਅਤ ਦੇ ਭਰੋਸੇ ਨਾਲ ਕੀ ਉਹ ਕੋਈ ਕੰਮ ਕਰ ਸਕਦਾ ਹੈ? ਇਹ ਗੱਲ ਤਸੱਵਰ ਵਿਚ ਲਿਆਉਣੀ ਉਸ ਲਈ ਮੁਮਕਿਨ ਹੀ ਨਹੀਂ ਬਹੁਤ ਮੁਸ਼ਕਲ ਸੀ। ਕਿਸ ਵੇਲੇ ਉਸਨੂੰ ਕਿਸੇ ਚੀਜ਼ ਦੀ ਜਰੂਰਤ ਹੈ, ਜਾਂ ਓਸਨੇ ਕੀ ਕਰਨਾ ਹੈ। ਇਹਨਾਂ ਗੱਲਾਂ ਨੂੰ ਪੂਰੇ ਕਰਨ ਜੁੰਮੇਵਾਰੀ ਉਹ ਬੜੇ ਹੌਂਸਲੇ ਨਾਲ ਦੂਜਿਆਂ ਦੇ ਮੋਢਿਆਂ ਤੇ ਪਾ ਦੇਂਦਾ ਸੀ। ਕਈ ਵਾਰੀ ਉਸਨੂੰ ਇਹ ਵੀ ਪਤਾ ਨਹੀਂ ਸੀ ਲੱਗਦਾ ਕਿ ਉਸਨੂੰ ਹੁਣ ਭੁਖ ਲੱਗ ਰਹੀ ਏ, ਕਿ ਨੀਂਦਰ ਆ ਰਹੀ ਹੈ। ਆਪਣੀ ਜ਼ਿੰਦਗੀ ਦੇ ਏਹ ਸੁਨਹਿਰੀ ਦਿਨ ਉਸਨੇ ਆਪਣੀ ਮਤਰੇਈ ਮਾਂ ਦੇ ਮੋਢਿਆਂ ਦਾ ਭਾਰ ਬਣਕੇ ਗੁਜ਼ਾਰੇ ਸਨ। ਉਹ ਵਿਚਾਰੀ ਵੀ ਇਹਦੇ ਲਈ ਹਰ ਤਕਲੀਫ ਸਹਿ ਜਾਂਦੀ ਸੀ ਦਿਹਾੜੀ ਦੇ ਬਾਰਾਂ ਘੰਟਿਆਂ ਵਿੱਚ ਛੀ ਤਾਂ ਉਹ ਸੁਰਿੰਦਰ ਨੂੰ ਝਿੜਕਦਿਆਂ ਮਨਾਂਦਿਆਂ ਵਿਚ ਹੀ ਗੁਜ਼ਾਰ ਛੱਡਦੀ ਸੀ। ਜਿਸ ਵਰ੍ਹੇ ਸੁਰਿੰਦਰ ਨੇ ਇਮਤਿਹਾਨ ਦੇਣਾ ਹੁੰਦਾ ਉਸ ਨਾਲ ਕਈ ਕਈ ਰਾਤਾਂ ਸੁਰਿੰਦਰ ਨੂੰ ਜਗਰਾਤਿਆਂ ਰੱਖਣ ਲਈ ਉਸ ਨੂੰ ਖੁਦ ਵੀ ਸਾਰੀ ਰਾਤ ਉਨੀਂਦਰਾ ਕੱਟਣਾ ਪੈਂਦਾ ਸੀ। ਆਂਢ ਗੁਆਂਢ ਦੇ
੫.