ਦਿਤਾ:-ਬੜੀ ਦੀਦੀ ਆ ਗਈ ਹੈ, ਫੌਰਨ ਸੁਰਿੰਦਰ ਉੱਠ ਬੈਠਾ ਤੇ ਪਰਮਲਾ ਦਾ ਹੱਥ ਫੜਕੇ ਆਖਣ ਲੱਗਾ:-ਚੱਲ ਦੇਖ ਆਈਏ ।"
ਪਤਾ ਨਹੀਂ ਸੁਰਿੰਦਰ ਨੂੰ ਅੱਜ ਇਹ ਦੇਖਣ ਦਾ ਇਰਾਦਾ ਅਚਾਨਕ ਕਿਸ ਤਰਾਂ ਹੋ ਗਿਆ ਤੇ ਇਹ ਵੀ ਸਮਝ ਨਹੀਂ ਸੀ ਆਉਂਦਾ ਕਿ ਕਿੰਨਾਂ ਹੀ ਸਮਾਂ ਉਸਨੂੰ ਇਸੇ ਘਰ ਵਿਚ ਰਹਿੰਦਿਆਂ, ਹੋ ਗਿਆ ਸੀ ਪਰ ਉਹ ਕਦੇ ਵੀ ਘਰ ਦੇ ਅੰਦਰਲੇ ਹਿੱਸੇ ਵਿਚ ਨਹੀਂ ਸੀ ਗਿਆ। ਪਰ ਅੱਜ ਪਰਮਲਾ ਦਾ ਹੱਥ ਫੜ ਕੇ ਉਹ ਪੌੜੀਆਂ ਚੜ ਕੇ ਘਰ ਦੇ ਅੰਦਰ ਵੀ ਜਾ ਪਹੁੰਚਾ। ਮਾਧੋਰੀ ਦੇ ਦਰਵਾਜੇ ਕੋਲ ਖੜਿਆਂ ਹੋ ਕੇ ਉਸਨੇ ਅਵਾਜ ਮਾਰੀ... ਬੜੀ ਦੀਦੀ !
ਮਾਧੋਰੀ ਦਾ ਧਿਆਨ ਕਿਸੇ ਦੂਜੀ ਵਲੇ ਸੀ ਉਹ ਕਿਸੇ ਕੰਮ ਵਿਚ ਰੁੱਝੀ ਹੋਈ ਸੀ ਉਸ ਨੇ ਪਰਮਲਾ ਸਮਝ ਕੇ ਜਵਾਬ ਦਿਤਾ:-ਕੀ ਹੈ ਭੈਣ ?
--ਪਰਮਲਾ ਨੇ ਉੱਤਰ ਦਿਤਾ-ਮਾਸਟਰ ਸਾਹਿਬ !ਪਰਮਲਾ ਤੇ ਸੁਰਿੰਦਰ ਹੁਣ ਕਮਰੇ ਅੰਦਰ ਦਾਖਲ ਹੋ ਚੁਕੇ ਸਨ । ਮਾਧੋਰੀ ਦੇਖਦਿਆਂ ਹੀ ਘਬਰਾ ਕੇ ਉਠ ਬੈਠੀ ਤੇ ਹੱਥ ਜਿਡਾ ਵੱਡਾ ਸਾਰਾ ਘੁੰਡ ਕੱਢ ਕੇ ਇਕ ਪਾਸੇ ਆਪਣਾ ਆਪ ਸਮੇਟ ਕੇ ਖੜੀ ਹੋ ਗਈ । ਸੁਰਿੰਦਰ ਆਪਨੇ ਆਪ ਕਹੀ ਗਿਆ-ਬੜੀ ਦੀਦੀ ।
ਤੁਹਾਡੇ ਕਾਰਨ ਮੈਨੂੰ ਬੜੀ ਤਕਲੀਫ ਮਾਧੋਰੀ ਨੇ ਘੁੰਡ ਦੇ ਅੰਦਰੋਂ ਮਾਰੇ ਸ਼ਰਮ ਦੇ ਹੋਲੀ ਜਹੀ
੪੬.