ਸਮੱਗਰੀ 'ਤੇ ਜਾਓ

ਪੰਨਾ:ਭੈਣ ਜੀ.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਹਾ-ਛੀ.....ਛੀ ,ਪਰ ਸੁਰਿੰਦਰ ਆਪਨੀ ਧੁਨ ਵਿਚ ਕਹੀ ਗਿਆ ਤੁਹਾਡੇ ਚਲੇ ਜਾਨ ਪਿਛੋਂ ਮੈਨੂੰ---- ਮਾਧੋਰੀ ਆਪਨੇ ਦਿਲ ਵਿਚ ਆਖਣ ਲਗੀ:-ਕਿੰਨੀ ਸ਼ਰਮ ਵਾਲੀ ਗਲ ਹੈ ਤੇ ਫੇਰ ਹੌਲੀ ਜਿਹੀ ਕਿਹਾ: ਪਰਮਲਾ ! ਮਾਸਟਰ ਸਾਹਿਬ ਨੂੰ ਆਖ ਦੇ ਉਹ ਬਾਹਰ ਚਲੇ ਜਾਨ । ਪਰਮਲਾ ਭਾਵੇਂ ਨਿਧਾਨ ਬੱਚੀ ਸੀ ਪਰ ਭੈਣ ਦੀ ਘਬਰਾਹਟ ਉਹ ਬਹੁਤ ਜਲਦੀ ਸਮਝ ਗਈ ਕਿ ਇਹ ਕੰਮ ਚੰਗਾ ਨਹੀਂ ਹੋਇਆ । ਏਸ ਲਈ ਉਹ ਆਖਨ ਲਗੀ:-ਚਲੋ ਮਾਸਟਰ ਸਾਹਿਬ ? ਸੁਰਿੰਦਰ ਪਹਿਲਾਂ ਤਾਂ ਕੁਝ ਚਿਰ ਹੈਰਾਨ ਪਰੇਸ਼ਾਨ ਖੜਾ ਰਿਹਾ ਪਰ ਫੇਰ ਅਚਾਨਕ ਹੀ ਆਖਨ ਲਗਾ:-- ਹੱਛ ਚਲੋ ਤੇ ਏਸ ਦੀ ਜ਼ੁਬਾਨ ਤੋਂ ਹੋਰ ਕੁਝ ਨਾ ਨਿਕਲ ਸਕਿਆ । ਮਾਮਲਾ ਇਹ ਹੋਇਆ ਜਿਸ ਤਰ੍ਹਾਂ ਬਦਲਾਂ ਦੇ ਘੇਰੇ ਵਿਚ ਫਸ ਕੇ ਸੂਰਜ ਸਾਰਾ ਦਿਨ ਆਨਕੇ ਦਿਖਾਈ ਨਹੀਂ ਦੇਂਦਾ ਤੇ ਜਿਸ ਵੇਲੇ ਬਦਲ ਉੱਡ ਜਾਂਦੇ ਹਨ ਤਾਂ ਸੂਰਜ ਨਿਕਲ ਆਉਂਦਾ ਹੈ ਉਸ ਵੇਲੇ ਹਰ ਇਕ ਦਾ ਧਿਆਨ ਸੂਰਜ ਵਲ ਚਲਿਆ ਜਾਂਦਾ ਹੈ ਤੇ ਉਸਨੂੰ ਯਕਾਂ ਯਕ ਦੇਖਣ ਨਾਲ ਅੱਖਾਂ ਚੁੰਧਿਆ ਜਾਂਦੀਆਂ ਹਨ । ਠੀਕ ਏਸੇ ਤਰਾਂ ਮਹੀਨੇ ਭਰ ਤੋਂ ਗਾਇਬ ਰਹਿਣ ਕਰਕੇ ਅਚਾਨਕ ਬੜੀ ਦੀਦੀ ਦੇ ਆ ਜਾਣ ਕਰਕੇ ਉਹ ਅਚਾਨਕ ਹੀ ਉਸਨੂੰ ਦੇਖਣ ਚਲਿਆ ਗਿਆ ਸੀ ਤੇ ਏਸ ਨੀਮ ਮਧ-ਹੋਸ਼ੀ ਦੀ ਹਾਲਤ ਵਿਚ ਉਸਨੂੰ ਧਿਆਨ ਵੀ

੪੭.