ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਦੇ ਆਉਣ ਨਾਲ ਸਭ ਕੁਝ ਭੁਲ ਗਿਆ ਹੈ । ਮਾਧੋਰੀ ਨੇ ਝੰਝਲਾ ਕੇ ਬੰਧੂ ਨੂੰ ਆਪਣੇ ਪਾਸ ਸਦਿਆ ਤੇ ਉਸ ਨੂੰ ਆਖਨ ਲੱਗੀ:-
"ਜਾ ਜਾ ਕੇ ਮਾਸਟਰ ਸਾਹਿਬ ਤੋਂ ਪੁਛ ਕਿ ਉਹ ਐਨੇ ਦਿਨ ਏਥੇ ਕੀ ਕਰਦੇ ਰਹੇ ਹਨ ਪਰਮਲਾ ਨੂੰ ਤਾਂ ਇਕ ਅਖਰ ਤਕ ਵੀ ਨਹੀਂ ਆਉਂਦਾ ਆਖਰ ਕੀ ਗਲ ਹੈ ?
ਜਿਸ ਵੇਲੇ ਬੰਧੂ ਮਾਸਟਰ ਸਾਹਿਬ ਪਾਸ ਪਹੁੰਚੀ ਤਾਂ ਉਸ ਵੇਲੇ ਸੁਰਿੰਦਰ ਹਸਾਬ ਦਾ ਇਕ ਮੁਸ਼ਕਲ ਸਵਾਲ ਹਲ ਕਰ ਰਿਹਾ ਸੀ । ਬੰਧੂ ਨੇ ਜਾਂਦਿਆਂ ਹੀ ਕਿਹਾ:-
ਮਾਸਟਰ ਸਾਹਿਬ ! ਬੜੀ ਦੀਦੀ ਕਹਿੰਦੀ ਹੈ ਕਿ ਆਪ ਨੇ ਛੋਟੀ ਬੇਟੀਆਂ ਨੂੰ ਹਾਲਾਂ ਤੱਕ ਕੁਝ ਨਹੀਂ ਪੜਇਆ ਆਖਰ ਕੀ ਗੱਲ ਹੈ ? ਮਾਸਟਰ ਸਾਹਿਬ ਨੇ ਗੋਇਆ ਹਾਲਾਂ ਤਕ ਕੁਝ ਸੁਣਿਆਂ ਹੀ ਨਹੀਂ। ਹੁਣ ਬੰਧੂ ਨੇ ਉਚੀ ਲਲਕਾਰ ਕੇ ਕਿਹਾ:-
ਮਾਸਟਰ ਸਾਹਿਬ !
"ਕੀ ਆਖਦੀ ਹੈ ?"
"ਬੜੀ ਦੀਦੀ ਆਖਦੀ ਹੈ ?"
“ਕੀ ਆਖਦੀ ਹੈ ?"
ਛੋਟੀ ਬੇਟੀਆਂ ਨੂੰ ਅਜੇ ਤਕ ਆਪ ਨੇ ਕੁਝ ਨਹੀਂ ਪੜਾਇਆ ਆਖਰ ਇਹ ਕਿਉਂ ? ਬੜੀ ਬੇਦਿਲੀ
੫੦.