ਪੰਨਾ:ਭੈਣ ਜੀ.pdf/64

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੋਜ ਪੜਦੀ ਹੈ ?

“ਉਹ ਪੜਦੀ ਹੈ ਪਰ ਆਪ ਨੇ ਵੀ ਕਦੀ ਕੁਝ ਉਸ ਪਾਸੋਂ ਪੁਛਿਆ ?"

"ਨਹੀਂ ਮੈਨੂੰ ਦੇਖ ਭਾਲ ਕਰਨ ਦਾ ਸਮਾਂ ਹੀ ਨਹੀਂ ਮਿਲਦਾ ?

"ਤਾਂ ਏਸ ਘਰ ਵਿਚ ਆਪਦੇ ਰਹਿਣ ਦਾ ਮਤਲਬ ?"

ਸੁਰਿੰਦਰ ਚੁਪ ਕਰਕੇ ਸੋਚਣ ਲਗ ਪਿਆ ।

“ਤਾਂ ਆਪ ਪੜਾਓਗੇ ਨਹੀਂ ?"

“ਨਹੀਂ-ਪੜਾਣਾ ਮੈਨੂੰ ਚੰਗਾ ਨਹੀਂ ਲਗਦਾ।"

ਮਾਧੋਰੀ ਨੇ ਆੜ ਵਿਚੋਂ ਖੁਦ ਕਿਹਾ:-ਬੰਧੂ ਜਰਾ ਪੁਛ ਖਾਂ ਫੇਰ ਐਨੇ ਦਿਨਾਂ ਦਾ ਏਥੇ ਝੂਠ ਬੋਲ ਕੇ ਕਿਉਂ ਰਹਿੰਦੇ ਹੋ ?

ਬੰਧੂ ਨੇ ਇਹੋ ਆਖ ਸੁਣਾਇਆ ।

ਇਹ ਸੁਣਦਿਆਂ ਹੀ ਸੁਰਿੰਦਰ ਦਾ ਰਿਆਜੀ ਦੇ ਮੁਸ਼ਸਵਾਲ ਵਾਲਾ ਤਿਲਸਮ ਇਕ ਵਾਰਗੀ ਟੁਟ ਕੇ ਤਾਰ ਤਾਰ ਹੋ ਗਿਆ ਉਸ ਨੂੰ ਬੜਾ ਰੰਝ ਹੋਇਆ ਆਖਣ ਲੱਗਾ ਜੀ ਹਾਂ ਬੜੀ ਭੁਲ ਹੋ ਗਈ !

ਚਾਰ ਮਹੀਨੇ ਤੋਂ ਲਗਾਤਾਰ ਭੁਲ ਹੀ ਹੁੰਦੀ ਰਹੀ !

“ਹਾਂ ਬਿਲਕੁਲ ਭੁਲ ਹੀ ਹੁੰਦੀ ਰਹੀ ।"

੫੨.