ਸਮੱਗਰੀ 'ਤੇ ਜਾਓ

ਪੰਨਾ:ਭੈਣ ਜੀ.pdf/7

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੀਤਦੇ ਹੋਨ ਪਰ ਕਦੇ ਕਦਾਈਂ ਉਸ ਦੇ ਨਿਕਟ ਵਰਤੀ ਮਿਤਰ ਉਸਦੇ ਦਿਮਾਗ ਵਿਚ ਅਜੀਬ ਹੀ ਖਿਆਲ ਪਾ ਜਾਂਦੇ ਸਨ, ਜਿਸ ਕਰ ਕੇ ਕਈ ਕਈ ਘੰਟੇ ਉਸ ਨੂੰ ਉਸ ਬਾਰੇ ਸੋਚਨਾ ਪੈਂਦਾ ਸੀ।

ਇਕ ਦੋਸਤ ਨੇ ਸੁਰਿੰਦਰ ਨੂੰ ਸਲਾਹ ਦਿੱਤੀ ਕਿ ਅਗਰ ਤੇਰੇ ਜਿਹਾ ਲਾਇਕ ਨੌਜਵਾਨ ਜੇ ਕਦੇ ਵਲਾਇਤ ਚਲਾ ਜਾਏ ਤਾਂ ਉਸਨੂੰ ਭਵਿਖਤ ਵਿਚ ਕਾਫੀ ਕਾਮਯਾਬੀ ਦੀ ਉਮੀਦ ਹੋ ਸਕਦੀ ਹੈ। ਜਿਸ ਨਾਲ ਸੁਰਿੰਦਰ ਦੇ ਦੇਸ ਵਾਸੀਆਂ ਨੂੰ ਵੀ ਸੁਰਿੰਦਰ ਪਾਸੋਂ ਕਾਫੀ ਫਾਇਦਾ ਮਿਲ ਸਕਦਾ ਹੈ। ਇਹ ਸਲਾਹ ਸੁਰਿੰਦਰ ਨੂੰ ਕਾਫੀ ਪਸਿੰਦ ਆਈ । ਅਜਾਦ ਪਰਿੰਦੇ ਦੀ ਨਿਸਬਤ ਪਿੰਜਰੇ ਵਿਚ ਪਿਆ ਕੈਦੀ ਪਰਿੰਦਾ ਕਾਫੀ ਫੜ ਫੜਾਂਦਾ ਹੈ ।

ਠੀਕ ਇਹੋ ਹੀ ਹਾਲ ਸੁਰਿੰਦਰ ਦਾ ਹੋਇਆ । ਉਸ ਨੇ ਕੁਝ ਕੁਝ ਆਪਣੇ ਦਿਲ ਵਿਚ ਅਜਾਦੀ ਦਾ ਚਾਨਣ ਤਕਿਆ ਉਸਨੂੰ ਇੰਝ ਜਾਪਿਆ ਜਿਵੇਂ ਉਹ ਖੁਲੀ ਤੇ ਤਾਜੀ ਹਵਾ ਵਿਚ ਸਾਹ ਲੈ ਰਿਹਾ ਹੈ ਉਸ ਨੂੰ ਆਪਣੇ ਮੋਢਿਆਂ ਤੋਂ ਕੁਝ ਭਾਰ ਜਿਹਾ ਲਥਦਾ ਨਜ਼ਰ ਆਇਆ।

ਆਪਨੇ ਪਿਤਾ ਰਾਇ ਪਾਸ ਪਾਸ ਜਾਂਦਿਆਂ ਹੀ ਸੁਰਿੰਦਰ ਨੇ ਇਹ ਦਰਖਾਸਤ ਪੇਸ਼ ਕਰ ਦਿਤੀ:-

ਪਿਤਾ ਜੀ! ਮੈਨੂੰ ਵਲਾਇਤ ਭੇਜ ਦਿਓ ਤੇ ਨਾਲ ਹੀ ਵਲਾਇਤ ਜਾਨ ਦੇ ਜੋ ਜੋ ਫਾਇਦੇ ਉਸ ਨੇ