ਪੰਨਾ:ਭੈਣ ਜੀ.pdf/73

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਸੁਰਿੰਦਰ ਦੇ ਨਾਲ ਜੋ ਬੀਤੀ ਜ਼ਰਾ ਉਹ ਸੁਣੋ ਤਿੰਨ ਦਿਨ ਤਾਂ ਉਸ ਨੇ ਫਾਕੇ ਕੱਟ ਕੇ ਸੜਕਾਂ ਦੀ ਮਿਟੀ ਛਾਨ ਛਾਨ ਕੇ ਕਟ ਦਿਤੇ । ਖੀਸੇ ਵਿਚ ਪੈਸਾ ਨਾ ਹੋਨ ਤੇ ਵੀ ਨਲਕੇ ਦਾ ਪਾਣੀ ਮੁਫ਼ਤ ਮਿਲ ਹੀ ਜਾਂਦਾ ਸੀ ਜਦੋਂ ਭੁਖ ਜ਼ਿਆਦਾ ਸਤਾਂਦੀ ਸੀ ਤਾਂ ਉਹਦੋਂ ਉਹ ਬੁਕ ਭਰ ਕੇ ਹਟਾ ਗਟ ਚੜਾ ਲੈਂਦਾ ਸੀ ।

ਇਕ ਸ਼ਾਮ ਨੂੰ ਉਹ ਕਾਲੀ ਘਾਟ ਵਲ ਜਾ ਰਿਹਾ ਸੀ ਉਸ ਦੀਆਂ ਲਤਾਂ ਉਸ ਨੂੰ ਜਵਾਬ ਦੇਈ ਜਾ ਰਹੀਆਂ ਸਨ ਪਰ ਫੇਰ ਵੀ ਉਹ ਔਖਾ ਸੌਖਾ ਹੋ ਕੇ ਹੱਟ ਬੱਧਾ ਤੁਰੀ ਜਾ ਰਿਹਾ ਸੀ । , ਕਿਸੇ ਪਾਸੋਂ ਉਸ ਨੇ ਸੁਣਿਆ ਸੀ ਕਿ ਉਥੇ ਖਾਨਾ ਮੁਫਤ ਵੰਡਿਆ ਜਾਂਦਾ ਹੈ । ਪਹਿਲੇ ਤਾਂ ਉੱਵ ਹੀ ਹਨੇਰਾ ਸੀ ਫੇਰ ਉਧਰੋਂ ਅਸਮਾਨ ਤੇ ਬਦਲ ਵੀ ਛਾਏ ਹੋਏ ਸਨ । ਚੌਰੰਗੀ ਦੇ ਮੋੜ ਤੇ ਪਹੁੰਚਦਿਆਂ ਹੀ ਉਹ ਇਕ ਵਕਟੋਰੀਆ ਗਡੀ ਦੇ ਥਲੇ ਆ ਗਿਆ ! ਐਨੀ ਸਮਝੋ ਖੈਰੀਅਤ ਹੋ ਗਈ ਕ ਕੋਚਵਾਨ ਨੇ ਬੜੀ ਹੁਸ਼ਿਆਰੀ ਦਿਖਾਈ ਤੇ ਬੜੀ ਫੁਰਤੀ ਨਾਲ ਘੋੜਿਆਂ ਨੂੰ ਉਥੇ ਹੀ ਰੋਕ ਲਿਆ। ਸੁਰਿੰਦਰ ਬਚ ਤਾਂ ਗਿਆ, ਪਰ ਉਸ ਦੇ ਸੀਨੇ ਪਸਲੀਆਂ ਨੂੰ ਸਖਤ ਸੱਟਾਂ ਲੱਗੀਆਂ ਤੇ ਉਹ ਬੇਹੋਸ਼ ਹੋ ਕੇ ਡਿਗ ਪਿਆ । ਪੁਲੀਸ ਦੇ ਇਕ ਸਿਪਾਹੀ ਨੇ ਉਸ ਨੂੰ ਉਸੇ ਗਡੀ ਵਿਚ ਲਿਟਾ ਕੇ ਹਸਪਤਾਲ ਪਹੁੰਚਾਇਆ ਚਾਰ ਪੰਜ ਦਿਨ ਬੇਹੋਸ਼ੀ ਦੀ ਹਾਲਤ ਵਿਚ ਪਏ ਰਹਿਨ ਤੋਂ ਬਾਅਦ ਛੀਵੇਂ ਦਿਨ ਸੁਰਿੰਦਰ

੫੭.