ਸਮੱਗਰੀ 'ਤੇ ਜਾਓ

ਪੰਨਾ:ਭੈਣ ਜੀ.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੋਈ ਨਹੀਂ।"

“ਪਰਸੋਂ ਰਾਤੀ ਤੁਸੀ ਕਿਸੇ ਦਾ ਨਾਂ ਲੈ ਕੇ ਸੱਦ ਰਹੇ ਸੀ , ਕੀ ਉਹ ਏਥੇ ਹੀ ਕਲਕਤੇ ਵਿਚ ਰਹਿੰਦੀ ਹੈ ?"

........ ਹਾਂ ਰਹਿੰਦੀ ਤਾਂ ਜ਼ਰੂਰ ਹੈ ਪਰ ਉਹ ਏਥੇ ਨਹੀਂ ਆ ਸਕਦੀ । "ਕੀ ਤੁਸੀ ਮੇਰੇ ਘਰ ਜ਼ਰਾਂ ਇਤਲਾਹ ਦੇ ਸਕਦੇ ਹੋ ?"

"ਕਿਉਂ ਨਹੀਂ ? ਜ਼ਰੂਰ ।"

ਸੁਰਿੰਦਰ ਨੇ ਘਰ ਦਾ ਪਤਾ ਲਿਖਾ ਦਿਤਾ । ਦੁਬਾਰਾਂ ਫੇਰ ਉਸ ਨੇ ਸਵਾਲ ਕੀਤਾ............"ਏਥੇ ਔਰਤਾਂ ਵੀ ਆ ਸਕਦੀਆਂ ਹਨ ?"

“ਹਾਂ ਅਸੀਂ ਪਰਦੇ ਵਾਲੀਆਂ ਔਰਤਾਂ ਲਈ ਇਥੇ ਪਰਦਾ ਕਰ ਦੇਂਦੇ ਹਾਂ, ਤੁਸੀ ਆਪਣੀ ਭੈਣ ਜੀ ਦਾ ਪਤਾ ਮੈਨੂੰ ਦੱਸ ਦਿਉ ਮੈਂ ਉਹਨਾਂ ਨੂੰ ਵੀ ਖਬਰ ਪੁਚਾ ਦਿਆਂਗਾ |"

ਕੁਝ ਚਿਰ ਸੋਚ ਕੇ ਸੁਰਿੰਦਰ ਨੇ ਬ੍ਰਿਜ ਬਾਬੂ ਦਾ ਪਤਾ ਦਸ ਦਿਤਾ |

ਵਿਦਿਆਰਥੀ ਨੇ ਦਸਿਆ ਕਿ ਮੇਰਾ ਆਪਣਾ ਮਕਾਨ ਵੀ ਉਥੇ ਪਾਸ ਹੀ ਹੈ, ਏਸ ਲਈ ਉਹ ਅੱਜ ਹੀ ਉਹਨਾਂ ਨੂੰ ਇਤਲਾਹ ਦੇ ਦਏਗਾ । ਸੁਰਿੰਦਰ ਚੁਪ ਕਰ ਗਿਆ ਉਸ ਨੂੰ ਯਕੀਨ ਸੀ ਕਿ ਬੜੀ ਦੀਦੀ ਏਥੇ ਨਹੀਂ ਆ ਸਕਦੀ।

ਉਸ ਵਿਦਿਆਰਥੀ ਨੇ ਹਮਦਰਦੀ ਕਾਰਨ ਬ੍ਰਿਜ ਬਾਬੂ ਦੇ ਘਰ ਖਬਰ ਕਰ ਦਿਤੀ ਉਹ ਸੁਣਦੇ ਹੀ

੫੯.