ਪੰਨਾ:ਭੈਣ ਜੀ.pdf/85

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇ ਮਨ ਨਹੀਂ ਭਾਏ ?"

ਮਾਧੋਰੀ ਨੇ ਦੂਜੇ ਵਲੇ ਮੁੰਹ ਫੇਰ ਲੀਤਾ--ਪਰ ਹੋ ਕੁਝ ਨਾ ਆਖਿਆ | ਮਨੋਰਮਾਂ ਨੇ ਦਿਲਜੋਈ ਕਰਦਿਆਂ ਹੋਇਆਂ ਮਾਧੋਰੀ ਦਾ ਮੂੰਹ ਫੇਰ ਆਪਣੀ ਵਲ ਖਿੱਚ ਲਿਆ। ਉਸਨੇ ਦੇਖਿਆ ਕਿ ਦਿਲ ਲਗੀ ਦੀ ਏਸ ਆਖਰੀ ਗੱਲ ਨਾਲ ਉਸਦੀ ਸਖੀ ਦੀਆਂ ਅੱਖਾਂ ਵਿਚ ਪਾਣੀ ਆ ਗਿਆ ਹੈ ਤੇ ਅੱਥਰੂ ਛਲਕ ਰਹੇ ਹਨ । ਹੈਰਾਨ ਹੁੰਦਿਆਂ ਹੋਇਆਂ ਮਨੋਰਮਾਂ ਨੇ ਪੁਛਿਆ:-ਇਹ ਕੀ ਮਾਧੋਰੀ ?"

ਹੁਣ ਮਾਧੋਰੀ ਪਾਸੋਂ ਹੋਰ ਜ਼ਬਤ ਨਾ ਹੋ ਸਕਿਆ ਉਹ ਮੂੰਹ ਨੂੰ ਆਪਣੇ ਦੁਪੱਟੇ ਵਿਚ ਲੁਕਾ ਕੇ ਜ਼ੋਰ ਜ਼ੋਰ ਦੀ ਰੋਣ ਲੱਗ ਪਈ । ਮਨੋਰਮਾਂ ਦੀ ਹੈਰਾਨੀ ਦੀ ਹੱਦ ਨਹੀਂ ਸੀ ਉਸਦੇ ਕਾਫੀ ਸੋਚਣ ਤੇ ਵੀ ਉਸਨੂੰ ਮਾਧੋਰੀ ਦੇ ਦਿਲ ਜੋਈ ਕਰਨ ਦਾ ਕੋਈ ਤਰੀਕਾ ਨਾ ਲਭਿਆ ਏਸ ਲਈ ਉਸਨੇ ਕੁਝ ਚਿਰ ਲਈ ਮਾਧੋਰੀ ਨੂੰ ਖੁਲ ਕੇ ਰੋਣ ਦਿੱਤਾ। ਇਸ ਤੋਂ ਬਾਅਦ ਉਸਦੇ ਮੂੰਹ ਤੋਂ ਦੁਪੱਟਾ ਹਟਾ ਕੇ ਅਫਸੋਸ ਨਾਲ ਕਹਿਣ ਲੱਗੀ:- ਤੂੰ ਤਾਂ ਜ਼ਰਾ ਜਿੰਨੀ ਦਿਲ ਲਗੀ ਨਾਲ ਰੋਣ ਲੱਗ ਜਾਨੀ ਹੈ ਭੈਣ ! ਮੈਨੂੰ ਨਹੀਂ ਸੀ ਪਤਾ ਕਿ ਮੇਰੀ ਭੈਣ ਐਨਾ ਵੀ ਹਾਸਾ ਨਹੀ ਸਹਿ ਸਕਦੀ ਮਾਧੋਰੀ ਨੇ ਅੱਖਾਂ ਪੂੰਝਦਿਆਂ ਹੋਇਆਂ ਕਿਹਾ:-ਮੈਂ ਵਿਧਵਾ ਜੋ ਹੋਈ ਭੈਣ ! ਇਸ ਤੋਂ ਪਿਛੋਂ ਦੋਵੇਂ ਜਨੀਆਂ ਕੁਝ ਚਿਰ ਚੁਪ ਰਹੀਆਂ ।

੬੫.