ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਕਿਉਂ ਗਿਆ ।
ਆਹ ! ਖੁਦ ਮੈਂ ਹੀ ਉਸਨੂੰ ਜਾਨ ਲਈ ਆਖਿਆ ਸੀ ।
"ਬੜਾ ਈ ਚੰਗਾ ਹੋਇਆ" ਖੂਬ ਸਮਝਦਾਰੀ ਨਾਲ ਕੰਮ ਕੀਤਾ, ਮਾਧੋਰੀ ਨੇ ਮੁੱਢ ਤੋਂ ਲੈ ਕੇ ਅਖੀਰ ਤਕ ਸਭ ਹਾਲ ਕਹਿ ਸੁਣਾਇਆ ਤੇ ਅਖੀਰ ਵਿਚ ਕਹਿਣ ਲੱਗੀ:-
ਮਨੋਰਮਾਂ ਭੈਣ ! ਜੋ ਮਾਸਟਰ ਸਾਹਿਬ ਨਾ ਬਚਦੇ ਤਾਂ ਮੈਂ ਜ਼ਰੂਰ ਪਾਗਲ ਹੋ ਜਾਂਦੀ ।
ਮਨੋਰਮਾਂ ਨੇ ਆਪਣੇ ਦਿਲ ਵਿਚ ਹੀ ਕਿਹਾ:- ਕਿ ਹੁਣ ਹੋਰ ਪਾਗਲ ਹੋਣ ਵਿਚ ਬਾਕੀ ਕੀ ਕਸਰ ਹੈ ?
ਉਸੇ ਦਿਨ ਮਨੋਰਮਾਂ ਜਦ ਘਰ ਪਹੁੰਚੀ ਤਾਂ ਉਸ ਦੀ ਤਬੀਅਤ ਬੜੀ ਉਦਾਸ ਤੇ ਬੇਚੈਣ ਸੀ ਉਸਨੇ ਉਸੇ ਰਾਤ ਕਾਗਜ਼ ਕਲਮ ਦਵਾਤ ਲੈਕੇ ਆਪਣੇ ਪਤੀ ਨੂੰ ਚਿੱਠੀ ਲਿਖੀ ।
"ਤੁਸੀ ਠੀਕ ਕਹਿੰਦੇ ਸੌ ਔਰਤ ਜ਼ਾਤ ਦਾ ਕੋਈ ਇਤਬਾਰ ਨਹੀਂ । ਮੈਂ ਅੱਜ ਤੁਹਾਡੇ ਕਹੇ ਹੋਇ ਨੂੰ , ਸੱਚ ਸਮਝਦੀ ਹਾਂ ਮਾਧੋਰੀ ਤੋਂ ਮੈਨੂੰ ਅੱਜ ਇਹੋ ਨਸੀਹਤ ਮਿਲੀ ਹੈ ਆਪ ਨੂੰ ਪਤਾ ਹੀ ਹੈ ਕਿ ਮਾਧੋਰੀ ਮੇਰੇ ਨਿੱਕੇ ਹੁੰਦਿਆਂ ਦੀ ਸਹੇਲੀ ਹੈ । ਮੇਰਾ ਦਿਲ ਉਸਨੂੰ ਕਲੰਕਤ ਕਰਨ ਜਾਂ ਸਮਝਣ ਤੇ ਨਹੀਂ ਮੰਨਦਾ-- ਪਰ ਮੈਂ ਈਸ਼ਵਰ ਅਗੇ ਪ੍ਰਾਰਥਨਾ ਕਰਦੀ
੬੭.