ਸਮੱਗਰੀ 'ਤੇ ਜਾਓ

ਪੰਨਾ:ਭੈਣ ਜੀ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਾਂ ਕਿ ਹੇ ਭਗਵਾਨ ਔਰਤ ਦਾ ਦਿਲ ਤੂੰ ਪੱਥਰ ਦਾ ਬਣਾ ਦੇ ਉਸਨੇ ਔਰਤ ਦਾ ਦਿਲ ਐਨਾ ਨਰਮ ਤੇ ਉਨਸ ਭਰਿਆ ਕਿਉਂ ਬਣਾਇਆ । ਮੇਰੀ ਬਾਰੰਮਬਾਰ ਇਹੋ ਫਰਿਆਦ ਹੈ ਕਿ ਆਪਦੇ ਚਰਨਾਂ ਵਿਚ ਹੀ ਮੈਨੂੰ ਸਿਰ ਰੱਖ ਕੇ ਮਰਨ ਲਈ ਮਿਲੇ । ਮਾਧੋਰੀ ਵਲ ਦੇਖ ਕੇ ਮੇਰਾ ਦਿਲ ਕੰਬਦਾ ਹੈ, ਉਸਨੇ ਮੇਰਾ ਖਿਆਲ ਹੀ ਪਲਟ ਦਿੱਤਾ ਹੈ ਤੇ ਦਿਲ ਦੇ ਤਾਰ, ਤਾਰ-ਤਾਰ ਕਰ ਦਿੱਤੇ ਹਨ। ਇਹ ਮਜਾਕ ਨਾ ਸਮਝਣਾ--ਸਚ ਸਮਝਣਾਂ ਮੇਰਾ ਵੀ ਇਤਬਾਰ ਕਦੀ ਨਾ ਕਰਨਾ-ਜਲਦੀ ਆਉ ਆਕੇ ਮੈਨੂੰ ਲੈ ਜਾਓ ।

ਤੁਹਾਡੀ-ਮਨੋਰਮਾਂ !

ਚਿੱਠੀ ਮਨੋਰਮਾਂ ਦੇ ਪਤੀ ਨੂੰ ਮਿਲੀ ਉਸ ਨੇ ਜਵਾਬ ਵਿਚ ਲਿਖ ਭੇਜਿਆ ਜਿਸ ਪਾਸ ਹੁਸਨ ਹੈ ਉਹ ਹੁਸਨ ਦੀ ਨਮਾਇਸ਼ ਵੀ ਜ਼ਰੂਰ ਕਰੇਗਾ । ਜਿਸ ਦੇ ਸੀਨੇ ਵਿਚ ਦਿਲ ਹੈ ਤੇ ਉਸ ਵਿਚ ਉਨਸ ਵੀ ਹੈ ਉਹ ਪਿਆਰ ਦੀ ਜ਼ਰੂਰ ਕਰੇਗਾ । ਮਾਧੋਰੀ ਲਤਾ ਹਮੇਸ਼ਾਂ ਹੀ ਅੰਮਣ ਦੇ ਦਰਖਤ ਦਾ ਸਹਾਰਾ ਚਾਹੁੰਦੀ ਏ ਉਸ ਨਾਲ ਆਪਣਾ ਆਪ ਲਟਕਾਂਦੀ ਹੈ ਇਹ ਕੁਦਰਤ ਦਾ ਅਸੂਲ ਹੈ, ਇਸ ਵਿਚ ਤੇਰੀ ਤੇ ਮੇਰੀ ਦੋਹਾਂ ਦੀ ਰਜ਼ਾ ਮੰਦੀ ਜਾਂ ਨਾ ਰਜਾਮੰਦੀ ਕੁਝ ਨਹੀ ਕਰ ਸਕਦੀ ਖੁਸ਼ੀ ਜਾਂ ਨਾ ਖਸ਼ੀ ਕੁਝ ਨਹੀਂ ਫਰਕ ਪਾ ਸਕਦੀ ਤੇ ਨਾ ਹੀ ਇਸ ਨਾਲ ਕੁਝ ਮਹਿਸੂਸ ਹੁੰਦਾ

੬੮.