ਪੰਨਾ:ਭੈਣ ਜੀ.pdf/89

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਹੈ । ਤੇਰੇ ਤੇ ਮੈਨੂੰ ਪੂਰਨ ਭਰੋਸਾ ਹੈ ਤੇ ਇਸਦੇ ਨਾਲ ਯਕੀਨ ਵੀ ਹੈ ਏਸ ਲਈ ਤੈਨੂੰ ਫਿਕਰ ਨਹੀਂ ਕਰਨਾ ਚਾਹੀਦਾ ।

ਮਨੋਰਮਾਂ ਨੇ ਚਿੱਠੀ ਪੜਕੇ ਮੱਥੇ ਨਾਲ ਲਗਾਈ ਤੇ ਫੇਰ ਪਤੀ ਦਾ ਖਿਆਲ ਕਰਕੇ ਉਹਨਾਂ ਦੇ ਚਰਨਾਂ ਵਿਚ ਪ੍ਰਨਾਮ ਕੀਤਾ । ਚਿੱਠੀ ਦੇ ਜਵਾਬ ਵਿਚ ਉਸਨੇ ਲਿਖਿਆ । "ਮਾਧੋਰੀ ਕਲਮੂਹੀ ਨੇ ਖਾਨਦਾਨ ਦੇ ਨਾਮ ਨੂੰ ਵਟਾ ਲਗਾ ਦਿੱਤਾ । ਜੋ ਬੇਵਾ ਔਰਤਾਂ ਨੂੰ ਨਹੀਂ ਸੀ ਚਾਹੀਦਾ ਉਹੋ ਉਸਨੇ ਕੀਤਾ ਉਸਨੇ ਗੈਰ ਨੂੰ ਆਪਣੇ ਦਿਲ ਵਿਚ ਜਗ੍ਹਾ ਦੇ ਕੇ ਚੰਗਾ ਨਹੀਂ ਕੀਤਾ ।

ਚਿੱਠੀ ਮਿਲਣ ਤੇ ਉਸਦੇ ਪਤੀ ਨੇ ਮਨੋਰਮਾਂ ਨੂੰ ਫੇਰ ਕੁਝ ਲਿਖਿਆ ਤੇ ਨਾਲ ਹੀ ਕੁਝ ਮਖੌਲ ਵਜੋਂ ਲਿਖ ਦਿਤਾ:-

ਤੂੰ ਵੀ ਫਾਇਦਾ ਉਠਾ ਲੈ ਜੇ ਚਾਹੇ ਤਾਂ ਕਿਸੇ ਨਾਲ ਤੂੰ ਵੀ ਪ੍ਰੇਮ........!"

ਇਹ ਪੜ੍ਹਕੇ ਮਨੋਰਮਾਂ ਬੜੀ ਸ਼ਰਮਿੰਦੀ ਹੋ ਗਈ ਉਸ ਨੇ ਮੁੜ ਆਪਣੇ ਪਤੀ ਨੂੰ ਚਿਠੀ ਦਾ ਜਵਾਬ ਨਹੀਂ ਲਿਖਿਆ।

ਮਾਧੋਰੀ ਦਿਨ ਬਦਿਨ ਸੁਕਦੀ ਜਾਂਦੀ ਸੀ ਤੇ , ਉਸ ਦੀਆਂ ਅੱਖਾਂ ਦੇ ਆਸ ਪਾਸ ਕਾਲੇ ਕਾਲੇ ਹਲਕੇ ਪੈ ਗਏ ਸਨ । ਖਿੜਿਆ ਹੋਇਆ ਚੇਹਰਾ

੬੯.