ਪੰਨਾ:ਭੈਣ ਜੀ.pdf/9

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਬਾਬੂ ਨੇ ਬੜੀ ਸ਼ਰਮਿੰਦਗੀ ਜੇਹੀ ਮਹਿਸੂਸ ਕੀਤੀ। ਸੁਰਿੰਦਰ ਨੇ ਏਹ ਸੋਚਿਆ ਭਲਾ ਏਸ ਪੁਖ਼ਤਾਂ ਦਲੀਲ ਦਾ ਵੀ ਕੋਈ ਜਵਾਬ ਹੋ ਸਕਦਾ ਹੈ? ਉਸ ਨੇ ਵਲਾਇਤ ਜਾਨ ਦੀ ਸਲਾਹ ਦਿਲ ਵਿਚੋ ਬਿਲਕੁਲ ਕਢ ਦਿਤੀ। ਜਦ ਉਸ ਦੇ ਮਿਤਰ ਨੇ ਸੁਣਿਆਂ ਤਾਂ ਉਸ ਨੇ ਬੜਾ ਦੁਖ ਤੇ ਰੰਜ ਪਰਗਟ ਕੀਤਾ ਨਾਲ ਹੀ ਏਸ ਤੇ ਉਸ ਨੇ ਬੜੀ ਹਮਦਰਦੀ ਦਿਖਾਈ, ਪਰ ਕੋਈ ਐਸਾ ਸਿਧਾ ਰਸਤਾ ਉਹ ਵੀ ਸੁਰਿੰਦਰ ਨੂੰ ਨਾ ਦਸ ਸਕਿਆ ਜਿਸ ਨਾਲ ਸੁਰਿੰਦਰ ਦੀ ਵਲਾਇਤ ਜਾਨ ਵਾਲੀ ਮੁਸ਼ਕਲ ਹਲ ਹੋ ਸਕੇ।

ਸੁਰਿੰਦਰ ਨੇ ਆਪਣੇ ਦਿਲ ਵਿਚ ਕਈ ਖਿਆਲੀ ਘੋੜੇ ਦੁੜਾਇ ਉਸ ਨੂੰ ਹਰ ਸਮੇਂ ਆਪਨੇ ਮਿਤਰ ਦਾ ਇਹ ਕਿਹਨਾ ਕਿ ਇਸ ਨਾਲੋਂ ਤਾਂ ਇਹੋ ਚੰਗਾ ਹੈ ਕਿ ਉਹ ਭਿਛਿਆ ਮੰਗ ਕੇ ਗੁਜਾਰਾ ਕਰੇ" ਠੀਕ ਜਾਪਨ ਲਗਾ। ਜਿਸ ਤਰਾਂ ਇਹ ਸੋਲਾ ਆਨੇ ਠੀਕ ਹੈ ਕਿ ਹਰ ਆਦਮੀ, ਵਲਾਇਤ ਨਹੀਂ ਜਾ ਸਕਦਾ ਇਸੇ ਤਰਾਂ ਇਹ ਵੀ ਬਿਲਕੁਲ ਠੀਕ ਹੈ ਕਿ ਹਰ ਇਨਸਾਨ ਮੇਰੇ ਵਾਂਗ ਢਿਗੀ ਢਾ ਕੇ ਦੂਜਿਆਂ ਦੇ ਆਸਰੇ ਆਪਨੀ ਜਿੰਦਗੀ ਨਹੀਂ ਗੁਜਾਰ ਰਿਆ ਸੁਰਿੰਦਰ ਅਜ ਰਾਤ ਇਹੋ ਕੁਝ ਸੋਚਦਾ ਸੋਚਦਾ ਸੌਂ ਗਿਆ।

ਇਕ ਰਾਤ ਜਦ ਕਿ ਬਹੁਤ ਰਾਤ ਬੀਤ ਚੁੱਕੀ ਸੀ ਚਾਰੇ ਪਾਸ ਚੁਪ ਚਾਪ ਛਾਈ ਹੋਈ ਸੀ ਹਨੇਰੀ ਰਾਤ

੯.