ਰੋਜ ਹੀ ਏਧਰ ਓਧਰ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ ਪਰ ਸਿਰਫ ਇਕ--ਮਾਸਟਰ ਦੀ ਗੱਲ ਨਹੀਂ ਹੁੰਦੀ |
ਸੁਰਿੰਦਰ ਤਕੜਾ ਹੋਕੇ ਘਰ ਚਲਾ ਗਿਆ ਸੀ । ਪਰ ਹੁਣ ਉਸਦੀ ਮਾਂ ਉਸ ਨਾਲ ਪੁਰਾਣੀ ਸਖਤੀ ਵਾਂਗ ਪੇਸ਼ ਨਹੀਂ ਸੀ ਆਉਂਦੀ , ਜਿਸ ਨਾਲ ਸੁਰਿੰਦਰ ਨੂੰ ਇਕ ਲੁਕਵਾਂ ਅਰਾਮ ਪ੍ਰਤੀਤ ਹੋਇਆ । ਪਰ ਠੀਕ ਹੋ ਜਾਨ ਤੇ ਵੀ ਉਸਨੂੰ ਮੁਕੰਮਲ ਤੰਦਰੁਸਤੀ ਨਾ ਹੋਈ । ਇਕ ਕੰਡਾ ਜਿਹਾ ਹਰ ਵੇਲੇ ਉਸਦੇ ਸੀਨੇ ਵਿਚ ਰੜਕਦਾ ਰਹਿੰਦਾ ਸੀ ਜਿਸਦੀ ਚੋਭ ਉਸ ਨੂੰ ਬੜਾ ਹਰ ਸਮੇਂ ਸੰਤਾਂਦੀ ਦੀ ਰਹਿੰਦੀ ਸੀ। ਦਿਲ ਬੁਝਿਆ ਬੁਝਿਆ ਰਹਿੰਦਾ ਸੀ ਆਪਣੇ ਪੈਰਾਂ ਤੇ ਆਪ ਖੜਾ ਹੋਣਾ ਹਾਲਾਂ ਤੱਕ ਉਸਨੇ ਨਹੀਂ ਸੀ ਸਿਖਿਆ । ਪਰ ਆਖਰ ਕਿਸਦੇ ਭਰੋਸੇ ਰਹਿਣਾ ਚਾਹੀਦਾ ਹੈ ? ਕੌਣ ਰੋਜ ਰੋਜ ਉਸਦੀ ਪਰਵਾਹ ਕਰੇਗਾ ਤੇ ਕੌਣ ਆਕੇ ਨਿਤ ਉਸਦੀ ਆ ਆ ਕੇ ਦੇਖ ਭਾਲ ਕਰਦਾ ਫਿਰੇਗਾ ! ਇਹੋ ਜਿਹੀ ਕੋਈ ਹਸਤੀ ਉਸਨੂੰ ਹਾਲਾਂ ਨਜ਼ਰ ਨਹੀਂ ਆਈ ਤੇ ਨਾ ਨਜ਼ਰ ਆਉਣ ਤੇ ਉਹ ਖੁਦ ਆਪਣਾ ਆਪ ਸੰਭਾਲ ਵੀ ਨਹੀਂ ਸਕਦਾ ਸੀ ਕਿਉਂਕਿ ਉਹ ਐਹੋ ਜਿਹੀ ਮਿੱਟੀ ਦਾ ਬਣਿਆਂ ਹੀ ਨਹੀਂ । ਤਾਂ ਵੀ ਐਨਾ ਫਰਕ ਜ਼ਰੂਰ ਪੈ ਗਿਆ ਕਿ ਬੇਦਿਲੀ ਨਾਲ ਕੀਤਾ ਕੰਮ ਉਸ ਨੂੰ ਪਸਿੰਦ ਨਹੀਂ ਸੀ ਆਉਂਦਾ । ਹਰ ਕੰਮ ਵਿਚ ਤਰ੍ਹਾਂ
੭੧.