ਸਮੱਗਰੀ 'ਤੇ ਜਾਓ

ਪੰਨਾ:ਭੈਣ ਜੀ.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ੁਲਮ ਕਰਨ ਵਾਲਾ ਜ਼ਿਮੀਦਾਰ ਅੱਜ ਤੱਕ ਨਹੀਂ ਸੀ ਦੇਖਿਆ। ਦਰ ਅਸਲ ਸੋਚਿਆ ਜਾਵੇ ਤਾਂ ਹੈਨ ਇਹ ਦੋਵੇਂ ਗੱਲਾਂ ਠੀਕ ਸਨ । ਕਿਉਂਕਿ ਪਹਿਲੀਆਂ ਗੱਲਾਂ ਦੀ ਸਚਾਈ ਠੀਕ ਸੁਰਿੰਦਰ ਨਾਥ ਦੀ ਜਾਤ ਨਾਲ ਤੁਅਲਕ ਰਖਦੀ ਸੀ ਪਰ ਏਸ ਦੇ ਉਲਟ ਜੋ ਗਲਾਂ ਹੁੰਦੀਆਂ ਸਨ ਉਸ ਦੀ ਸਾਰੀ ਜ਼ਿੰਮੇਵਾਰੀ ਉਸ ਦੇ ਮੁਖਤਿਆਰ ਮਥਰਾ ਦਾਸ ਦੇ ਸਿਰ ਸੀ ।

ਸੁਰਿੰਦਰ ਦੀ ਬੈਠਕ ਤੇ ਅਜ ਕਲ ਯਾਰ ਲੋਕਾਂ ਦੀ ਮਹਿਫਲ ਜਮਾਂ ਰਹਿੰਦੀ ਹੈ ਹਰ ਵੇਲੇ ਅਕੱਠ ਹੀ ਅਕੱਠ ਨਜ਼ਰ ਆਉਂਦਾ ਹੈ ਕਿਉਂਕਿ ਇਹਨਾਂ ਲੋਕਾਂ ਨੂੰ ਬੈਠੇ ਬਿਠਾਏ ਸਭ ਕੁਝ ਏਥੋਂ ਮਿਲ ਜਾਂਦਾ ਹੈ , ਪਾਨ, ਸ਼ਰਾਬ, ਜਰਦਾ, ਕਬਾਬ ਤੇ ਐਸੀਆਂ ਐਸੀਆਂ ਚੀਜ਼ਾਂ, ਜੋ ਏਥੇ ਲਿਖਨੀਆਂ ਵਾਜਬ ਨਹੀਂ ਹਨ ਹਰ ਸਮੇਂ ਹਾਜ਼ਰ ਰਹਿੰਦੀਆਂ ਸਨ । ਮੈਨੇਜਰ ਮਥਰਾ ਬਾਬੂ ਏਸ ਮਜਲਸ ਦੇ ਖਾਸ ਰੁਕਨ ਹਨ। ਖਰਚ ਵੇਲੇ ਉਹਨਾਂ ਰਕਮ ਦੇਨ ਲਗਿਆਂ ਕਦੇ ਤੰਗ ਦਿਲੀ ਦਾ ਸਬੂਤ ਨਹੀਂ ਸੀ ਦਿਤਾ । ਜਲਸਿਆਂ ਤੇ ਪਾਰਟੀਆਂ ਦੇ ਖਰਚ ਵੇਲੇ ਤਾਂ ਉਹ ਖੂਬ ਦਰਿਆ ਦਿਲੀ ਦਿਖਾਂਦੇ ਹਨ । ਪਰਜਾ ਤੇ ਕੁਝ ਇਹਨਾਂ ਦਾ ਐਨਾ ਦਬਦਬਾ ਹੈ ਕਿ ਸਾਰਾ ਖਰਚ ਰਿਆਇਆ ਖੁਸ਼ੀ ਖੁਸ਼ੀ ਕਬੂਲ ਕਰ ਲੈਂਦੀ ਹੈ ! ਮਥਰਾ ਬਾਬੂ ਦੀ ਇਕ ਪਾਈ ਵੀ ਕਿਸੇ ਵਲ

੭੬.