ਬਾਕੀ ਨਹੀਂ ਸੀ ਰਹਿ ਸਕਦੀ । ਆਸਾਮੀਆਂ ਦੇ ਘਰਾਂ ਨੂੰ ਅਗ ਲਵਾਨ ਵਿਚ ਲੋਕਾਂ ਦੇ ਵਸੇ ਹੋਇ ਘਰਾਂ ਨੂੰ ਉਜਾੜਨ ਵਿਚ, ਤੇ ਜ਼ਿਮੀਂਦਾਰ ਦੇ ਘਰ ਦੇ ਪਾਸ ਇਕ ਨਿੱਕੀ ਜਿਹੀ ਹਨੇਰੀ ਕੋਠੜੀ ਵਿਚ ਕਰਜ਼ਦਾਰ ਕਿਸਾਨ ਨੂੰ ਮਾਰਨ , ਤੇ ਮਾਰ ਮਾਰ ਕੇ ਅਧਮੋਇਆ ਕਰ ਕੇ ਕੈਦ ਕਰਨ ਵਿਚ, ਉਹ ਜਿੰਨਾ ਹੋਂਸਲਾਂ ਤੇ ਦਿਲਚਸਪੀ ਦਿਖਾਂਦੇ ਹਨ ਕਿ ਉਸ ਦੀ ਮਿਸਾਲ ਮਿਲਨੀ ਬਹੁਤ ਮੁਸ਼ਕਲ ਹੈ।
ਅਸਾਮੀਆਂ ਦੀ ਹਾ ਹਾ ਕਾਰ ਕਦੇ ਕਦਾਈਂ ਸੁਰਿੰਦਰ ਨਾਥ ਦੀ ਪਤਨੀ ਸ਼ਾਨਤੀ ਦੇ ਕੰਨਾਂ ਤਕ ਵੀ ਪਹੁੰਚ ਜਾਂਦੀ ਹੈ ਤੇ ਉਹ ਪਤੀ ਨੂੰ ਸ਼ਿਕਾਇਤ ਭਰੇ ਲਹਿਜੇ ਨਾਲ ਕਹਿੰਦੀ ਹੈ:-
"ਜੇ ਤੁਸੀਂ ਜ਼ਿਮੀਦਾਰੀ ਦੀ ਦੇਖ ਭਾਲ ਖੁਦ ਆਪ ਨਾ ਕਰੋਗੇ ਤਾਂ ਇਕ ਦਿਨ ਸਭ ਕੁਝ ਨਸ਼ਣ ਹੋ ਜਾਇਗਾ।"
“ਕੀ ਇਹ ਠੀਕ ਹੈ ! ਕੀ ਤੂੰ ਸਚ ਕਹਿ ਰਹੀ ਏ ਸ਼ਾਨਤੀ ?"
"ਸਚ ਨਹੀਂ ਤੇ ਹੋਰ ਝੂਠ?" ਸਾਰਾ ਇਲਾਕਾ ਤੁਹਾਡੀ ਐਨੀ ਨਿੰਦਿਆ ਕਰਦਾ ਰਹਿੰਦਾ ਹੈ ਕਿ ' ਸੁਣਿਆ ਨਹੀਂ ਜਾਂਦਾ---ਆਹ ! ਪਰ ਆਪ ਦੇ ਕੰਨਾਂ ਤਕ ਪਤਾ ਨਹੀਂ ਇਹ ਗਲ ਕਿਉਂ ਨਹੀਂ ਪਹੁੰਚਦੀ ? ਸਾਰਾ ਦਿਨ ਯਾਰਾਂ ਦੀ ਮਹਿਫਲ ਲਾਈ ਬੈਠੇ ਰਹਿਨ ਨਾਲ ਸੁਨਾਈ ਦੇ
੭੭.