ਪੰਨਾ:ਭੈਣ ਜੀ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੀ ਕਿਸ ਤਰਾਂ ਸਕਦਾ ਹੈ----ਮੈਂ ਆਖਨੀ ਹਾਂ ਕਿ ਇਹੋ ਜਿਹੇ ਮੈਨੇਜਰ ਦੀ ਏਥੇ ਕੋਈ ਥਾਂ ਨਹੀਂ ਉਸ ਨੂੰ ਫੌਰਨ ਜਵਾਬ ਦੇ ਦਿਉ ।

ਸੁਰਿੰਦਰ ਨੇ ਰੰਜੀਦਾ ਹੋ ਕੇ ਕਿਹਾ:- ਤੂੰ ਠੀਕ ਕਹਿਨੀ ਹੈਂ, ਮੈਂ ਕਲ ਤੋਂ ਖੁਦ ਆਪ ਸਭ ਕੁਝ ਦੇਖਾਂਗਾ । ਏਸ ਤੋਂ ਬਾਅਦ ਕੁਝ ਦਿਨ ਜ਼ਿਮੀਦਾਰੀ ਦੇ ਕੰਮ ਦੇ ਖੂਬ ਧੂਮ ਧਾਮ ਪੈਂਦੀ ਹੈ ਤੇ ਫੇਰ--ਮਥਰਾ ਬਾਬੂ ਬਦਹਵਾਸ ਹੋ ਜਾਂਦੇ ਹਨ ਤੇ ਬੜੀ ਗੰਭੀਰਤਾ ਨਾਲ ਆਖਦੇ ਹਨ:- "ਭਲਾ ਐਨੀ ਨਰਮੀ ਕਰਨ ਨਾਲ ਜਿਮੀਂਦਾਰੀ ਕਿਵੇਂ ਕਾਇਮ ਰਵੇਗੀ ?"

ਸੁਰਿੰਦਰ ਨਿੰਮੀ ਜਿਹੀ ਹਾਸੀ ਹੱਸ ਕੇ ਆਖਦਾ:-"ਗਰੀਬ ਦੁਖੀਆਂ ਲੋਕਾਂ ਦਾ ਖੂਨ ਚੂਸ ਚੂਸ ਕੇ ਜੋ ਜਿਮੀਦਾਰੀ ਚਲਦੀ ਹੈ ਭਲਾ ਉਸ ਜਿਮੀਦਾਰੀ ਤੋਂ ਕੀ ਹਾਸਲ ? ਮੈਨੂੰ ਇਹੋ ਜਿਹੀ ਖੂਨ ਖਾਰੀ ਜਿਮੀਦਾਰੀ ਨਹੀਂ ਚਾਹੀਦੀ !

“ਤਾਂ ਮੈਨੂੰ ਛੁੱਟੀ ਦੇ ਦਿਓ ਮੈਂ ਚਲਾ ਜਾਂਦਾ ਹਾਂ ।"

ਮਥਰਾ ਦਾਸ ਦੀ ਇਹ ਗੱਲ ਸੁਣਦਿਆਂ ਹੀ ਸੁਰਿੰਦਰ ਨਰਮ ਹੋ ਜਾਂਦਾ ਤੇ ਇਸ ਤੋਂ ਪਿਛੋਂ ਫੇਰ ਉਹੀ ਚਾਲ ਬੇਢੰਗੀ । ਸੁਰਿੰਦਰ ਦਿਵਾਨਖਾਨੇ ਵਿਚ ਫੇਰ ਯਾਰਾਂ ਦੋਸਤਾਂ ਦੀ ਮਹਿਫਲ ਵਿਚ ਫਸ ਜਾਂਦਾ ਤੇ ਕਈ ਕਈ ਦਿਨ ਬੈਠਕੇ ਬਾਹਰ ਝਾਕਦਾ ਤਕ ਨਹੀਂ ਸੀ । ਕੁਝ ਦਿਨਾਂ ਦਾ ਇਕ ਨਵਾਂ ਹੀ ਸ਼ਗੂਫਾ ਖਿੜਿਆ ਹੈ । ਥੋੜੇ ਦਿਨ ਹੋਏ ਹਨ ਜਿਹੜਾ ਨਵਾਂ

੭੮.