ਪੰਨਾ:ਮਟਕ ਹੁਲਾਰੇ.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੇਠ ਰਚੀਆਂ ਹੋਈਆਂ ਸਤਰਾਂ ਤੋਂ ਹੀ ਲੱਗ ਸਕਦਾ ਹੈ 'ਕੁਦਰਤ’ ਤੇ ‘ਕਾਦਰ ਦਾ ਜਲਵਾ ਲੈ ਲੈਂਦਾ ਇਕ ਸਿਜਦਾ, ਰੰਗ ਫੀਰੋਜ਼ੀ, ਝਲਕ ਬਲੌਰੀ ਝਲਕ ਮੋਤੀਆਂ ਵਾਲੀ, ਛੂਹ ਵਿਚ ਆ ਆ ਜਜ਼ਬ ਹੋਇ ਜੀ ਵੇਖ ਵੇਖ , ਨਹੀਂ ਰਜਦਾ ।

ਕੁਦਰਤ ਤੇ ਕਵੀ ਦੇ ਸੰਚੋ ਮੇਲੇ ਰੂਹ ਦੇ ਇਤਿਹਾਸ ਵਿਚ ਕਾਮਯਾਬ ਤੇ ਅਣਮੁੱਲੀਆਂ ਘਟਨਾਂ ਹਨ, ਕਦੀ ਕਦੀ ਇਕ ਖਿਣ ਦੇ ਚਮਤਕਾਰ ‘ਚੈਤੰਨਯ ਜੈਸੀ ਸ਼ਰਤ ਨੂੰ ਸਦਾ ਉਨਮਾਦ ਵਿਚ ਲੈ ਜਾਂਦੇ ਹਨ । ਪਰ ਜਦ ਹੁੰਦੇ ਹਨ, ਇਨ੍ਹਾਂ ਮੇਲਿਆਂ ਵਿਚ ਅਕਹਿ ਖੁਸ਼ੀ ਦੇ ਸੋਮੇ ਫੁੱਟ ਪੈਂਦੇ ਹਨ । ਇਸ ਰਬ ਦੇ ਦਰਯਾ ਅਠੱਵੇਂ ਹੁੰਦੇ ਹਨ, ਜਿਨਾਂ ਦੇ ਅਨੰਤ ਤੀਬਰ ਵੇਗ ਦੀ ਤਸਵੀਰ ਕਵੀ ਜੀ ਕੋਲੋਂ ਇਉਂ ਖਿੱਚੀ ਗਈ ਹੈ:-

ਸੀਨੇ ਖਿੱਚ ਜਿਨ੍ਹਾਂ ਨੇ ਖਾਧੀ,
ਓ ਕਰ ਅਰਾਮ ਨਹੀਂ ਬਹਿੰਦੇ !
ਨਿਹੈ ਵਾਲੇ , ਨੈਣਾਂ ਕੀ ਨੀਂਦਰ ?
ਓ ਦਿਨੇ ਰਾਤ ਪਏ ਵਹਿੰਦੇ !
ਇਕੋ ਲਗਨ ਲਗੀ ਲਈ ਜਾਂਦੀ,
ਹੈ ਟੋਰ ਅਨੰਤ ਉਨਾਂ ਦੀ