ਪੰਨਾ:ਮਟਕ ਹੁਲਾਰੇ.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫਲ ਓ ਮੁਸ਼ਕ ਮਚਾਣ ਕਿ ਖਿਲਰੇ ਮਹਿਕ ਆ
ਰਸ ਪੀਦੀ ਵਿਚਕਾਰ ਉਹ ਲਾਲਾ ਰੁਖ਼ ਹੁਏ
ਮਸਤ ਆਪਣੇ ਪਯਾਰ ਖਿੜੀ ਇਕ ਚੰਦ ਜਿਉਂ
ਮੈਂ ਵਿਚ ਵੀਕ ਚਕੋਰ ਕਿ ਤੁੱਕਾਂ ਚੰਦ ਨੂੰ,
ਉਸ ਝਲਕੇ ਦੇ ਲੋਰ ਮੈਂ ਕਹਕਾਂ ਬੇਖ਼ੁਦਾ ।
'ਜੱਨਤ ਅਜੇ ਨਸੀਬ ਉ ਅੱਲਾ ਨਾਂ ਕਰੀਂ,
ਜੱਨਤ ਇਸ ਕਸ਼ਮੀਰ ਕਿ ਮੈਨੂੰ ਰੱਖਣਾ,
‘ਬਖਸੀਂ ਲਾਲਾ-ਰੁੱਖ਼ ਜੁ ਸਦਾ ਬਹਾਰ ਮੈਂ,
ਬਖਸ਼ੀ ਉੱਚਾ ਸੁੱਖ ਮਟੱਕੇ ਹੁਸਨ ਦਾ ।
ਜਿਸ ਛੂਹ ਦੇ ਮੈਂ ਨਾਲ ਕਿ ਹਾਂ ਜੀ ਉੱਠਿਆ
ਜਿਸ ਛੂਹ ਦੇ ਰੰਗ ਲਾਲ ਮੈਂ ਹੈਵਾਂ ਖਿੜ ਪਿਆ
ਜਿਸ ਛੂਹ ਦੀ ਲੈ ਛੋਹ ਮੈਂ ਸੱਤਾ ਜਾਗਿਆ
ਉਸ ਦੀ ਛੁਹ ਹੁਣ ਖੋਹ ਨ ਕਰੋ ਅਛੋਹ ਜੀ ।
ਉਸ ਛੂਹ ਦੇ ਪਿਛਵਾਰ ਕਿ ਲਕਕੇ ਸੁਹਣਿਆਂ ।
'ਛੁਹ ਅਪਣੀ, ਦਾਤਾਰ ! ਅਸਾਂ ਨੂੰ ਬਖਸ਼ਣੀ ।'
ਛੁਹ ਤੋਂ ਸੱਖਣਾਂ ।

-੯੬-