ਪੰਨਾ:ਮਟਕ ਹੁਲਾਰੇ.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਸ਼ਮੀਰ ਤੋਂ ਵਿਦੇਗੀ।

ਸੁਹਣਯਾਂ ਤੋਂ ਜਦ ਵਿਛੁੜਨ ਲਗੀਏ
ਦਿਲ ਦਿਲਗੀਰੀ ਖਾਵੇ,
ਪਰ ਤੈਥੋਂ ਦੁਰਦਸ਼ਾਂ ਕਸ਼ਮੀਰੇ !
ਸਾਨੂੰ ਨਾ ਦੁਖ ਆਵੇ,
ਮਟਕ-ਹਿਲੋਰਾ ਛਹ ਤੇਰੀ ਦਾ ,
ਜੋ ਰੂਹ ਸਾਡੀ ਲੀਤਾ
ਖੇੜੇ ਵਾਲੀ ਮਸਤੀ ਦੇ ਰਿਹਾ
ਨਾਲ ਨਾਲ ਪਯਾ ਜਾਵੇ !

-੯੭-