ਪੰਨਾ:ਮਟਕ ਹੁਲਾਰੇ.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੁਰਾਣਾ ਪੰਥ ਸੇਵਕ ਅਖਬਾਰ

ਖਾਲਸਾ ਸਮਾਚਾਰ

ਖਾਲਸਾ ਸਮਾਚਾਰ' ਅਖ਼ਬਾਰ ਪੁਰਾਣਾ ਤੇ ਪੰਥ ਸੇਵਕ ਅਖਬਾਰ ਹੈ, ੧੮੯੯ ਈ: ਤੋਂ ਜਾਰੀ ਹੋਇਆ ਹੈ ਅਜ ਇਸ ਨੂੰ ਜਾਰੀ ਹੋਇਆਂ ਅੱਧੀ ਸਦੀ ਤੋਂ ਵਧੀਕ ਹੋ ਗਈ ਹੈ ਤੇ ਤਦ ਤੋਂ ਇਹ ਪੰਥ ਸੇਵਾ ਦੇ ਮੈਦਾਨ ਵਿਚ ਨਿਰਮਾਣ ਹੋਕੇ ਲਗਾਤਾਰ ਅਣਥੱਕ ਸੇਵਾ ਕਰ ਰਿਹਾ ਹੈ । “ਖਾਲਸਾ ਸਮਾਚਾਰ’ ਖਾਲਸੇ ਦਾ ਧਾਰਮਕ ਅਖਬਾਰ ਹੈ, ਜਿਸ ਦੇ ਲੇਖ ' ਆਤਮਾ ਦੀ ਰੂਹਾਨੀ ਖੁਰਾਕ, ਧਾਰਮਕ ਗਿਆਨ ਪਾਠਕਾਂ ਨੂੰ ਦੇਕੇ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਦੇ ਬਖਸ਼ੇ ਆਦਰਸ਼ ਦੇ ਰਸਤੇ ਪਰ ਰੌਸ਼ਨੀ ਪਾਉਂਦੇ ਹਨ । ਗੁਰ ਸਿਖੀ, ਗੁਰਮਤ ਪ੍ਰਚਾਰ, ਗੁਰਬਾਣੀ ਵਖ', ਗੁਰ ਇਤਿਹਾਸ ਦਰਸ਼ਨ, ਧਾਰਮਕ ਜੀਉੜਿਆਂ, ਮਹਾਂ ਪੁਰਖਾਂ, ਸੰਤਾਂ ਦੇ ਜੀਵਨ ਸਮਾਚਾਰ, ਆਤਮ ਕਥਾ, ਨੀਤੀ ਵਾਰਤਾ ਤੇ ਸਿਖਯਾਦਾਇਕ ਵਾਰਤਾਵਾਂ ਆਦਿ ਪਾਠਕਾਂ ਦੀ ਸਿੰਮਤੀ ਵਿਚ ਹਰ ਹਫਤੇ ਤਾਜ਼ੇ ਕਹਨੇ ਇਸ ਦੇ ਮੁਖ ਕਰਤੱਵਾਂ ਵਿਚੋਂ ਹਨ । ਇਹ ਪਰਚਾ ਸਕੂਲਾਂ ਕਾਲਜਾਂ ਤੇ ਫੌਜਾਂ ਲਈ ਪ੍ਰਵਾਣਿਤ ਹੈ। ਤੇ ਦੇਸ਼ ਵਿਦੇਸ਼ ਬੜੀ ਦਿਲਚਸਪੀ ਨਾਲ ਪੜਿਆ ਜਾਂਦਾ ਹੈ । ਇਹ ਪਰਚਾ ਹਰ ਘਰ ਵਿਚ ਬੱਚੇ ਬੁੱਢੇ ਮਾਈ ਭਾਈ ਦੇ ਪੜਨ ਜੋਗ ਹੈ । ਜੇ ਤੁਸੀਂ ਅਜੇ ਇਸ ਦੇ ਗਾਹਕ ਨਹੀਂ ਬਣੇ ਤਾਂ ਅੱਜੋ ਹੀ, ਪਹਿਲੀ ਫੁਰਸਤ ਵਿਚ ੬) ਚੰਦਾ ਸਾਲਾਨਾ ਮਨੀਆਰਡਰ ਦੁਆਰਾ ਭੇਜਕੇ ਇਸ ਦੇ ਗਾਹਕ ਬਣੋ | ਕੋਈ ਘਰ ਇਸ ਦੇ ਪਾਠ ਤੋਂ ਵਿਰਵਾ ਨਹੀਂ ਰਹਿਣਾ ਚਾਹੀਏ। ਚਿੱਠੀ ਪੱਤਰ ਕਰਨ ਤੇ ਮਨੀਆਰਡਰ ਭੇਜਣ ਦਾ ਪਤਾ ਮੈਨੇਜਰ-ਖਾਲਸਾ ਸਮਾਚਾਰ ਹਾਲ ਬਾਜ਼ਾਰ, ਅੰਮ੍ਰਿਤਸਰ