ਪੰਨਾ:ਮਟਕ ਹੁਲਾਰੇ.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਆਂ ਵਿਚ ਸੁੱਟੀਆਂ ਹੋਈਆਂ ਸਨ । ਏਹ ਕਾਗਤ ਟੁਕੜੇ ਵਿਕੋਲਿੱਤਰੇ ਪਏ ਸਨ । ਅਮੀਰ-ਰਸ’ ਸਦਾ ਬੇਪਰਵਾਹ ਵਹਿੰਦਾ ਹੈ, ( ਸੰਦਰਤਾ ਨੂੰ ਕਦੀ ਚਿੰਤਾ ਨਹੀਂ ਫੁਰੀ-ਕਿ ਮੈਂ ਕਿੱਥੇ ਹਾਂ, ਮੇਰਾ ਕੰਮ ਕੀਹ ਹੈ ?

ਛ ਕਰਨਾ ਹੈ ? ਮੈਂ ਕਿਧਰ ਜਾਣਾ ਹੈ ?-ਸੁਹਣਾ ਹੋਣਾ, ਚਮਕਣਾ, ਭਾਵਾਂ ਵਿਚ ਕੰਬ ਜਾਣਾ ਬੱਸ ਕਾਫੀ ਹੈ ਕਈ ਵੇਰ ਅੰਮਤਸਰ ਆਇਆਂ ਇਹ ਨਰੀ ਚੀਜ਼ਾਂ ਮੈਨੂੰ ਇਉਂ ਦਿੱਸ ਪਈਆਂ ਜਿਵੇਂ ਕੋਈ ਰੂਪਵੰਤੀਆਂ ਸ਼ਾਹਜ਼ਾਦੀਆਂ ਭਰ ਜਵਾਨੀ ਦੇ ਜੋਸ਼ ਵਿਚ ਆਪੇ ਤੇ ਮਸਤ ਹੋ ਮਹੱਲਾਂ ਨੂੰ ਛੱਡ ‘ਰੂਪ-ਮਾਣਨ’ ਦੇ ਉਨਮਾਦ ਵਿਚ ਲੀਰਾਂ ਪਾਈ ਰਲ ਰਹੀਆਂ ਹਨ। ਉਨਾਂ ਦੇ ਸੁਹਣੇ ਅੰਗ ਤੇ ਰੂਪ ਪਨਸਲੀ ਮੱਧਮਤਾ ਵਿਚੋਂ ਦੀ ਚਮਕਦੇ ਹਨ । ਇਹ ਕਾਵਰ ਦੀਆਂ ਸਤਰਾਂ ਨਹੀਂ, ਇਹ ਸੁਅੰਗਨੀਆਂ ਸੁੰਦਰੀਆਂ ਹਨ । ਕੋਈ ਰਾਜ ਕੰਨੜਾਂ ਹਨ । ਇਹ ਦੇਵੀਆਂ ਕਸ਼ਮੀਰ ਬਾਗੀ ਵਿਚ ਫਿਰਦੀਆਂ ਕਈ ਵੇਰ ਡੂੰਘੀਆਂ ਸ਼ਾਮਾਂ ਦੇ ਹਨੇਰੇ ਵਿਚ ਆਣ ਕਰਤਾ ਜੀ ਨੂੰ ਮਿਲੀਆਂ ਤੇ ਉਨ੍ਹਾਂ ਦੀ ਬਾਂਹ ਪਕੜ ਨਾਲ ਤੁਰੀਆਂ ਆਈਆਂ, ਇਉਂ ਇਕ ਮਿਕ ਹੋਈਆਂ ਜਿਵੇਂ ਸਦੀਆਂ ਦੀਆਂ ਵਾਕਫ · ਸਨ । ਡੂੰਘੀਆਂ ਸ਼ਾਮਾਂ ਦੇ ਮੁੰਹ ਝਾਖਰਿਆਂ ਵਿਚ ਇਨਾਂ ਦੇ ਮੂੰਹ ਵੇਖਣ ਨੂੰ ਕਰਤਾ ਜੀ ਨੇ ਕਸ਼ਮੀਰ ਦੀਆਂ ਉਜਾੜਾਂ ਤੇ ਬਨ-ਰਾਹਾਂ) ਵਿਚ ਖਲੋ ਕਿਸੇ ਪੇਡ ਹੱਟੀ ਵਾਲੇ ਦੇ ਦੀਵੇ ਉਧਾਰ ਲਏ ਤੇ ਮਾਂਗਵੇਂ

-੬ -