ਸਮੱਗਰੀ 'ਤੇ ਜਾਓ

ਪੰਨਾ:ਮਟਕ ਹੁਲਾਰੇ.pdf/13

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਦੀਵਿਆਂ ਦੇ ਨੂਰ ਨਾਲ ਇਨ੍ਹਾਂ ਨੂਰੀਆਂ ਦੇ ਮੂੰਹ ਤੱਕੇ, ਇਨ੍ਹਾਂ ਨੂੰ ਸਿਞਾਤਾ ਤੇ ਇਨਾਂ ਦੇ ਨਕਸ਼ ਕਈ ਵੇਰ ਰੱਦੀ ਕਾਗਤਾਂ ਉਤੇ ਪਿਨਸਲਾਂ ਨਾਲ ਦੀਵੇ ਦੇ ਮੱਧਮ ਚਾਨਣੇ ਵਿਚ ਅੰਤਕ ਕੀਤੇ। ਉਧਾਰ ਦੇਣ ਵਾਲਿਆਂ ਨੂੰ ਪਤਾ ਨਾ ਲਗਾ ਕਿ ਦੀਵੇ ਉਧਾਰ ਲੈਣ ਵਾਲਿਆਂ ਨੇ ਮਾਂਗਵੇਂ ਦੀਵਿਆਂ ਦੀਆਂ ਲਾਟਾਂ ਹੇਠ ਕਿੰਨੇ ਪਿਆਰ ਪਾਏ, ਦੋਸਤ ਬਣਾਏ, ਬੰਦੇ ਪਛਾਤੇ, ਸੁਹਣੇ ਸੁਫਨੇ , ਗਲ ਲਾਏ, ਸੁੰਦਰਤਾ ਦੀਆਂ ਛਬੀਆਂ ਘੜੀਆਂ, ਸੰਵਾਰੀਆਂ ਤੇ ਸਜਾਈਆਂ।

ਕਈ ਵੇਰ ਰਾਤ ਦੇ ਹਨੇਰੇ ਵਿਚ ਹੀ ਪਿਨਸਲਾਂ ਨਾਲ ਇਨ੍ਹਾਂ ਦੀਆਂ ਰੇਖਾਂ ਵਾਹ ਸੁੱਟੀਆਂ।

ਐਤਕਾਂ ਦੇ ਡੇਰੇ ਵਿਚ ਮੈਂ ਹੀਆ ਕਰਕੇ ਇਨ੍ਹਾਂ ਵਿਕੋਲਿੱਤਰੇ ਪਏ 'ਪਿਨਸਲ-ਅੰਕਿਤ' ਚਿਤ੍ਰਾਂ ਨੂੰ ਛਾਪੇ ਦਾ ਜਾਮਾਂ ਪਾਏ ਜਾਣ ਦੀ ਇੱਛਾ ਤੀਬ੍ਰਤਾ ਨਾਲ ਪ੍ਰਗਟ ਕਰਕੇ ਇਨ੍ਹਾਂ ਨੂੰ ਇਸ ਛਾਪੇ ਦੇ ਰੂਪ ਵਿਚ ਲਿਆਉਣ ਲਈ ਕਾਮਯਾਬੀ ਪ੍ਰਾਪਤ ਕਰ ਹੀ ਲਈ।

੩.

'ਕਵੀ ਕੁਦਰਤ 'ਸੰਜੋਗ-ਚਪ' ਇਕ 'ਚੁੰਬਕ-ਚਪ' ਹੈ, ਪਰ ਲੋਹੇ ਦੇ ਕਿਣਕਿਆਂ ਦੀ ਤੜਪ ਇਹਦੇ ਅੰਦਰ ਦੇ ਰੰਗ ਦੀਆਂ ਅਦਾਵਾਂ ਤੇ ਰਾਜ਼ ਤੇ ਰਮਜ਼ਾਂ ਕੁਛ ਕੁਛ ਬੇ-ਨਕਾਬ ਕਰਦੀ ਹੈ। ਕਵੀ ਜੀ ਦੀਆਂ ਕਵਿਤਾਵਾਂ ਇਨ੍ਹਾਂ ਕਿਣਕਿਆਂ ਵਾਂਗ ਕੰਬ ਰਹੀਆਂ ਹਨ। ਪਿਆਰ ਨੇ ਜ਼ਿੰਦਗੀ ਦਾ ਚਿੱਟਾ ਫੜਕਦਾ ਬਾਜ਼ ਹੱਥ