ਪੰਨਾ:ਮਟਕ ਹੁਲਾਰੇ.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉੱਪਰ ਬਿਨਾਯਾ ਹੋਯਾ ਹੈ ਤੇ ਇਹਦੇ ਪੰਜਿਆਂ ਵਿਚ ਕਾਲ-ਘੁੰਗਰੂ ਵਿੱਚ ਰਹੇ ਹਨ। ਬਾਜ਼ ਦੇ ਫੰਘਾਂ ਦੀ ਫਰਫਰਾਹਟ ਰੋਂ ਅੰਦਰੋਂ ਸੁਣਾਈ ਦਿੰਦੀ ਹੈ, ਚੁੱਪ ਕਮਾਲ ਹੈ, ਪਰ ਰਾਗ ਇਲਾਹੀ ਵੱਜ ਰਿਹਾ ਹੈ:

ਨਾ ਕੋਈ ਨਾਦ ਸਰੋਦ ਸੁਣੀਵੇ
“ਫਿਰ ‘ਸੰਗੀਤ-ਰਸ ਛਾਇਆ।” [ਸ਼ਫਾ ੬੫

ਸ਼ਾਂਤਿ ਹੈ, ਪਰ ਅਨੰਤ ਚਾਲ ਅਰੁਕਵੀਂ ਇਹਦੇ ਅੰਦਰ ਜਿੰਦ ਵਾਂਗ ਤੜਪ ਰਹੀ ਹੈ । ਬਿਜਲੀ ਕੁੰਦ ਰਹੀ ਹੈ, ਪ੍ਰਭਾਤ ਫੜਕ ਰਹੀ ਹੈ, ਕਿਰਨਾਂ ਕੰਬ ਰਹੀਆਂ ਹਨ, ਅੱਜ ਕੁਦਰਤ ਦੇਵੀ ਦੇ ਘਰ ਇਹ ਪਿਆਰ 'ਰਸ' ਦਾ fਪੜ ਬੱਝ ਰਿਹਾ ਹੈ, ਸਭ ਕੁਛ ਰਸ ਦੇ ਸਮਦਰ ਵਿਚ ਡੁਬਕੀਆਂ ਲੈ ਰਿਹਾ ਹੈ । ਕਵੀ ਦੀ ਰਗ ਰਗ ਖਿੜਦੇ ਫੁੱਲ ਦੀਆਂ ਨਾੜਾਂ ਵਾਂਗ ਸਦਾ-ਵਿਗਾਸ ਦੇ ਜਜ਼ਬੇ ਵਿਚ ਤੜਪ ਉੱਠੀ ਹੈ ਤੇ ਆਪਦੀ ਨਜ਼ਰ ਨਸ਼ੀਲੀ ਵਿਚ ਸਭ ਕੁਛ ਅਨੰਤ · ਹੋ ਰਿਹਾ ਹੈ, ਰਸਰੰਗ’ ਦੀ ਬਰਖਾ ਹੋ ਰਹੀ ਹੈ । ਇਧਰ ਇਹ ਸਰਬੱਤੀ ਪਿਘਲਿਆ ਪਿਆਰ ਇਸ ਅਕਹਿ ਸਮੇਂ , ਸਮੰਦਰ ਵਾਂਗ “ਹੋਇ ਫੈਲਿਓ ਅਨਰਾਗ ਵਾਲੇ ਰੰਗ ਵਿਚ ਤੇ ਉਧਰ ਕੁਦਰਤ ਦੀ ਸਾਰੀ ਘਰੀ ਹੋਈ ਸੁੰਦਰਤਾ ਅਨੇਕ ਆਭਾਂ ਵਾਲੀ, ਅਨੇਕ ਰੂਪਾਂ ਵੰਗਾਂ ਵੰਨਾਂ ਵਿਚ ਮੁੜ ਮੁੜ ਰੂਪ ਅਰੂਪ ਹੋ ਬਿਜਲੀ ਲਿਸ਼ਕਾਰਿਆਂ ਵਾਂਗ ਇਸ ਰਸ ਦੇ ਸਮੁੰਦਰ ਤੇ ਚਮਕਦੀ ਹੈ ਤੇ ਜਿਸ ਘੁਲੇ ਭਾਵਾਂ ਦੇ ਹਿਰਦੇ ਸਮੁੰਦਰ ਵਿਚੋਂ

-੮-