ਪੰਨਾ:ਮਟਕ ਹੁਲਾਰੇ.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੁਣ ਚਕਾਚੌਧ, ਹੈ ਛਾਈ! [ਸਫਾ 5੬

ਇਸ ਸੰਚਯ ਦਾ ਇਕ ਹਿੱਸਾ “ਕਸ਼ਮੀਰ ਨਜ਼ਾਰੇ ਇਕ ਮੋਤੀਆਂ ਦੀ ਮਾਲਾ ਹੈ, ਜਿਹੜੀ ਕਰਤਾ ਜੀ ਨੇ ਕੁਦਰਤ ਦੇਵੀ ਦੇ ਗਲੇ, ਅਨੇਕ ਪਾਣੀਆਂ ਤੇ ਛਾਯਾਂ ਛਾਵਾਂ ਪ੍ਰਛਾਵਿਆਂ ਚਸ਼ਮਿਆਂ ਵਿਚ ਧੋ ਧੋ ਕੇ ਤੇ ਨਦੀਆਂ ਵਿਚ ਪ੍ਰੋ ਧੋ ਕੇ ਪਾਈ ਹੈ । ਇਸ ਮਾਲਾ ਵਿਚ ਨਵੇਂ-ਕਸ਼ਮੀਰ ਦੇ ਸਮੁੰਦਰ ਦੇ ਮੋਤੀ ਹਨ:

ਰੰਨੀ, ਮੈਂ ਰੰਨੀ ਵੇ ਲੋਕਾ !
ਮੀਂਹ ਜਿਉਂ ਛਹਿਬਰ ਲਾਏ
ਟਰੀ ਵਿਦਸਬਾਂ ਡਲ ਭਰ ਆਏ
ਤੇ ਵੱਲਰ ਉਮਡ ਉਡਾਏ
ਆਪਾ ਹੇਠ ਵਿਛਾਕੇ ਸਹੀਓ !
ਅਸਾਂ ਨਵਾਂ ਕਸ਼ਮੀਰ ਬਣਾਇਆ,
ਗਾਓ ਸੁਹਾਗ ਨੂੰ ਸਹੀਓ! ਸੁਹਣਾ,
ਕਦੇ ਸੈਰ ਕਰਨ ਚਲ ਆਏ |[ਸਫਾ ੮

ਇਸ ਭਾਵ-ਛਹਿਬਰ’ ਦੇ ਅੱਬਰੁ ਮੋਤੀ ਹਨ, ਇਹ ਕ੍ਰਿਸ਼ਨ ਗੰਗਾ ਵਿਚ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਯਾਦ ਵਿਚ ਡਿੱਗੇ ਹਨ ਤੇ ਓਥੋਂ ਮੁੜ ਗੰਗਾ ਨੇ ਆਪਣੀ ਯਾਦ ਨਾਲ ਵਿਚ ਖੋ ਕੇ, ਭੇਟ ਕੀਤੇ ਹਨ । ਇਨਾਂ ਅੱਬਰੂਆਂ ਨਾਲ ‘ਚਸ਼ਮਾ ਮਟਨ ਸਾਹਿਬ ਤੇ ਇਕ ਨਵੀਂ ਅਬਰੁ-ਧਰਮਸ਼ਾਲ” ਰਚੀ ਗਈ ਹੈ । ਬਗਦਾਦ ਨੇ ਸਾਹਿਬ ਗੁਰੂ ਨਾਨਕ ਜੀ ਦੀ ਸੁਹਣੀ ਛਹ ਵਾਲੀ ਸਿਲਾ ਅੱਜ ਤੱਕ ਸਭ ਰੱਖੀ ਹੈ ਤੇ

-੧੨-