ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਕਸ਼ਮੀਰ ਨੇ ਮਟਨ ਸਾਹਿਬ ਦਾ ਬੜਾ ਤੇ ਬੰਗਲੇ ਗੰਮ ਕਰ ਦਿਤੇ ਹਨ:-
“ਨਾਨਕ-ਛੁਹ’ ਦਾ ਸੰਗ ਅਜੇ ਤਕ
ਬਗਦਾਦ ਸਾਂਭ ਕੇ ਰਖਿਆ,
ਨਾਨਕ-ਹ ਦਾ ਬੜਾ ਬੰਗਲਾ
ਕਸ਼ਮੀਰ ਨੇ ਭੰਨ ਗਵਾਇਆ! [ਸਫਾ ੬੯
‘‘ਭਾਗਭਰੀ ਦੇ ਦਰਸ਼ਨ ਵਿਚ ਓਹ ਨਾਮ ਕਣੀ ਚਮਕ ਰਹੀ ਹੈ:-
ਉਸ ਅਨੰਤ ਕਿਣਕੇ ਦੀ ਚਹਿਯੇ
ਅਜ ਕੁਛ ਵੰਡ ਵੰਡਈਆਂ ।” [ਸਫਾ ੫੨
ਆਪ ਦੀ ਅੱਖ ਵਿਚ ਪੰਘਰੀ ਚਾਂਦੀ ਦੇ ਕਸ਼ਮੀਰ ਦੇ ਚਸ਼ਮੇ ਇਉਂ ਕਲੋਲ ਕਰ ਰਹੇ ਹਨ, ਜਿਉਂ ਬਾਲ ਮਾਂ ਦੀ ਗੋਦ ਵਿਚ-
ਚਸ਼ਮੇਂ ਨੂੰ ਜਿਉਂ ‘ਛੋਹ ਗੈਬ’ ਦੀ
ਮਿਲੀ, ਪਿਆ ਨਿਤ ਖੇਡੇ,
ਛੁਹ ਅਪਣੀਂ ਦੀ ਗੋਦ ਖਿਡਾ ਤਿਉਂ,
ਮਾਂ ਨੂੰ ਏ ਕੁਛ ਫਬਦਾ । [ਸਫਾ ੩੨
ਠੰਢੀਆਂ ਛਾਵਾਂ “ਨਸੀਮ’ ਦੀਆਂ ਆਪ ਲਈ ਸਰਬੱਤੀ ਪਿਆਰ ਦੇ ਚਿੰਨ੍ਹ ਹਨ ।
-੧੩-