ਆਪ ਨੂੰ ਹੋ ਚੁਕੀ ਹਿੰਦੁਸਤਾਨ ਦੀ ਮਹਾਂ ਰਾਣੀ ਨੂਰ ਜਹਾਂ ਯਾਦ ਆਉਂਦੀ ਹੈ ਤੇ ਉਹਦੇ ਵਿਛੋੜੇ ਦਾ ਸੂਖਮ ਦਰਦ ਆਪ ਨੂੰ ਨਿਸ਼ਾਤ ਬਾਗ ਦੇ ਖੇੜੇ ਵਿਚ ਇਕ ਸਹਿਮ ਰੂਪ ਵਿਚ ਦਿੱਸਦਾ ਹੈ। ਬਾਗ ਕਹਿੰਦਾ ਹੈ ਕਿ ਹੋਰ ਸਭ ਕੋਈ ਮੇਰੇ ਥੀਂ ਖੁਸ਼ੀ ਲੈਣ ਆਉਂਦਾ ਹੈ, ਪਰ ਉਹ ਸੁੰਦਰੀ ਆਪਣੇ 'ਹੁਸਣ ਅਹਿਸਾਸ' ਦੇ ਸਰੂਰ ਵਿਚ, ਆਪਣੇ ਮਦ ਭਰੇ ਨੈਣਾਂ ਦੇ ਕਟਾਖ੍ਯ ਨਾਲ ਬਾਗ਼ ਨੂੰ ਇਕ ਖੁਸ਼ੀ ਦੀ ਛੂਹ, ਇਕ ਸੁਖ ਭਰੀ ਰਸ ਦੀ ਦਾਤ ਦੇਂਦੀ ਹੁੰਦੀ ਸੀ ਜੋ ਹੁਣ ਨਹੀਂ ਮਿਲ ਰਹੀ; ਤੇ ਦੂਜੇ ਪਾਸੇ ਨਿਮਾਣੀ 'ਰੱਬ ਰੰਗ ਰੱਤੀ' ਫਕੀਰ ਲੱਲੀ ਨੂੰ ਆਪ ਯਾਦ ਕਰਦੇ ਹਨ- ਲੱਲੀ ਦੀ ਜੀਵਨ ਕਹਾਣੀ ਸਾਰੀ ਦੀ ਸਾਰੀ ਇਕ (Mystic Romance) ਰੋਮਾਂਚ ਕਰਨ ਵਾਲੀ ਫਕੀਰ ਕਥਾ ਹੈ
ਪਹੁੰਚੇ ਹੋਏ ਫਕੀਰ ਇਕ ਗਰੀਬ ਕਸ਼ਮੀਰੀ ਪੰਡਤ ਦੀ ਲੜਕੀ ਲੱਲੀ 'ਸਾਈਂ-ਪਿਆਰ’ ਵਿਚ ਰੱਤੀ ਹੋਈ ਸੀ। ਲੱਲੀ ਜਦ ਵਿਆਹੀ ਗਈ ਉਹਦੀ ਸੱਸ ਉਸ ਨੂੰ ਬੜਾ ਤੰਗ ਕਰਦੀ ਹੁੰਦੀ ਸੀ। ਪੇਕੇ ਗ਼ਰੀਬੀ ਹੋਣ ਕਰਕੇ ਇਹ ਨਫਰਤ ਸੱਸ ਦੀ ਲੱਲੀ ਦੇ ਮਾਂ ਬਾਪ ਦੇ ਤ੍ਰਿਸਕਾਰ ਤਕ ਪਹੁੰਚ ਚੁੱਕੀ ਸੀ। ਕਹਿੰਦੇ ਹਨ ਇਕ ਦਿਨ ਲੱਲੀ ਦੀ ਮਾਂ ਨੇ ਇਕ ਦੇਗਚੀ ਭਰੀ ਖੀਰ ਦੀ ਲੱਲੀ ਦੇ ਸਾਹੁਰੇ ਘਰ ਘੱਲੀ। ਲੱਲੀ ਨੇ ਸੱਸ ਨੂੰ ਕਿਹਾ: "ਮੇਰੀ ਮਾਂ ਨੇ ਖੀਰ ਘੱਲੀ ਹੈ"। ਖੀਰ ਮਿਕਦਾਰ ਵਿਚ ਸੱਸ ਨੂੰ ਥੋੜੀ
੧੬