ਪੰਨਾ:ਮਟਕ ਹੁਲਾਰੇ.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰੇਮ ਤਰੰਗੀਂ।

ਪੁੰਨਿਆਂ ਨੂੰ ਸ਼ਹੁ ਸਾਗਰ ਉਛਲੇ
ਤਾਂਘ ਅਰਸ਼ ਦੀ ਕਰਦਾ,
ਦੂਰ ਵਸੇਂਦੇ ਸੁਹਣੇ ਵੱਲੇ
ਉਮਲ ਉਮਲ ਜੀ ਭਰਦਾ
ਜਿਉਂ ਜਿਉਂ ਪਰ ਉਸ ਲਗੇ ਚਾਂਦਨੀ
ਤਿਉਂ ਤਿਉਂ ਕੀ ਉਹ ਦੇਖੇ ?
ਪ੍ਰੀਤਮ ਦਾ ਦਿਲ ਪ੍ਰੇਮ ਤਰੰਗੀਂ
ਦਾਨ ਉਛਾਲੇ ਕਰਦਾ ।


ਵੱਧ ਪ੍ਯਾਰ ਵਿਚ-ਪ੍ਰੀਤਮ।

ਸਿਕਦਾ ਸਿਕਦਾ ਵੱਛਾ ਛੁਟਿਆ
ਧਾ ਅੰਮੀ ਵਲ ਆਇਆ ।
ਅੰਮੀਂ ਉਸ ਤੋਂ ਵੱਧ ਪਿਆਰੇ
ਤ੍ਰੁੱਠ ਤ੍ਰੁੱਠ ਲਾਡ ਲਡਾਇਆ ।


-੩੫-