ਪੰਨਾ:ਮਟਕ ਹੁਲਾਰੇ.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿਕਦੀ ਨਦੀ ਜਾਲ ਜੱਫਰਾਂ
ਜਦ ਸ਼ਹੁ ਸਾਗਰ ਪਹੁੰਚੀ
ਉਸ ਤੋਂ ਵੱਧ ਪਯਾਰ ਵਿਚ ਪ੍ਰੀਤਮ
ਮਿਲਨ ਅਗਾਹਾਂ ਧਾਇਆ ।

ਮਹਿਂਂਦੀ।

(ਸੱਜਣ ਦੇ ਹੱਥ ਲੱਗੀ ਹੋਈ)

ਆਪੇ ਨੀ ਅੱਜ ਰਾਤ ਸੱਜਨ ਨੇ
ਸਾਨੂੰ ਫੜ ਘੁਟ ਰਖਿਆ,
'ਵਸਲ ਮਾਹੀ ਦਾ, ਮਿਹਰ ਮਾਹੀ ਦੀ'
ਅੱਜ ਅਸਾਂ ਨੇ ਲਖਿਆ,-
ਜਿੰਦੜੀ ਸਾਡੀ ਅੰਗ ਸਮਾ ਲਈ
ਵੇਖ ਵੇਖ ਖ਼ੁਸ਼ ਹੋਵੇ:
ਕਿਉਂ ਸਹੀਓ ! ਕੋਈ ਸ੍ਵਾਦ ਸਜਨ ਨੇ
ਛੁਹ ਸਾਡੀ ਦਾ ਭਿ ਚਖਿਆ ?

-੩੬-