ਪੰਨਾ:ਮਟਕ ਹੁਲਾਰੇ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਕਵਿ ਰੰਗ' ਸੁੰਦਰਤਾ।

ਅਰਥਾਤ ਉਹ 'ਉਚ ਸੁੰਦਰਤਾ ਦੀ ਪ੍ਰਤੀਤੀ'
ਜਿਸਦੇ ਆਵੇਸ਼ ਵਿਚ ਕਵੀ ਤੋਂ ਉੱਚ ਕਾਵਯ ਪ੍ਰਕਾਸ਼ਦਾ ਹੈ ।

ਕਵਿਤਾ ਦੀ ਸੁੰਦਰਤਾਈ

ਉੱਚੇ ਨਛੱਤ੍ਰੀਂ ਵਸਦੀ,
ਅਪਣੇ ਸੰਗੀਤ ਲਹਿਰੇ

ਅਪਣੇ ਪ੍ਰਕਾਸ਼ ਲਸਦੀ
ਇਕ ਸ਼ਾਮ ਨੂੰ ਏ ਓਥੋਂ

ਹੇਠਾਂ ਪਲਮਦੀ ਆਈ,
ਰਸ ਰੰਗ ਨਾਲ ਕੰਬਦੀ

ਸੰਗੀਤ ਥਰਥਰਾਈ,-
ਜਿਉਂ ਤ੍ਰੇਲ ਤਾਰ ਪ੍ਰੋਤੀ,

ਜਿਉਂ ਆਬ ਮੋਤੀਆਂ ਦੀ,
ਨਜ਼ਰਾਂ ਦੀ ਤਾਰ ਪ੍ਰੋਤੀ,

ਨਾਜ਼ਕ, ਸੁਬਕ ਸੁਹਾਈ,
ਕੋਮਲ ਗਲੇ ਦੀ ਸੁਰ ਜਿਉਂ,

ਝੁਨਕਾਰ ਸਾਜ਼ ਦੀ ਜਿਉਂ
ਝਰਨਾਟ ਰੂਪ ਵਾਲੀ

ਤਾਰੇ ਡਲ੍ਹਕ ਜਿਉਂ ਛਾਈ ।

-੩੯-