ਪੰਨਾ:ਮਟਕ ਹੁਲਾਰੇ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਬਿਜਲੀ ਦੀ ਕੂੰਦ ਦਸ ਤੂੰ
ਟਿਕਦੀ ਕਿਵੇਂ ਟਿਕਾਈ ?
"ਲਸ ਦੇਕੇ ਕਿਰਨ ਸੂਰਜ
ਲਰਜ਼ੇ ਦੇ ਦੇਸ਼ ਜਾਵੇ,
"ਸੁਰ ਰਾਗ ਦੀ ਥਰਾਂਦੀ
ਕਿਸਨੇ ਹੈ ਬੰਨ੍ਹ ਬਹਾਈ ?
"ਉਲਕਾ ਅਕਾਸ਼ ਲਿਸ਼ਕੇ
ਚਮਕਾਰ ਮਾਰ ਖਿਸਕੇ
"ਜੁੱਸਾ ਧਨੁਖ ਅਕਾਸ਼ੀ
ਕਿਸਨੇ ਟਿਕਾ ਲਿਆ ਈ ?
"ਚੰਦੋਂ ਰਿਸ਼ਮ ਜੁ ਤਿਲਕੇ,
ਤਾਰ੍ਯੋਂ ਜੁ ਡਲ੍ਹਕ ਪਲਮੇਂ
"ਦੇਕੇ ਮਟੱਕਾ ਖਿਸਕੇ,
ਟਿਕਦੀ ਨਜ਼ਰ ਨ ਆਈ ?
"ਚਾਤ੍ਰਿਕ ਦੀ ਪ੍ਯਾਰ ਚਿਤਵਨ,
ਕੋਇਲ ਦੀ ਕੂਕ ਕੁਹਣੀ,
"ਗਮਕਾਰ ਦੇ ਨਸਾਵੇ,

__________________________________________


ਉਲਕਾ=ਅਕਾਸ਼ਾਂ ਵਿਚ ਦੁਟਦੇ ਤੇ ਚਮਕਾਰ ਦੇੇਂਦੇ ਤਾਰੇ ।
ਧਨੁਖ ਅਕਾਸ਼ੀ=ਅਕਾਸ਼ੀ ਪੀਘ ।
ਕੂਕ ਕੁਹਣੀ=ਕਲੇਜਾ ਕੁਹ ਸੁਟਣ ਵਾਲੀ ।
ਗਮਕਾਰ=ਸੰਗੀਤਕ ਥਰਰਾਟ ।


-੪੧-