ਪੰਨਾ:ਮਟਕ ਹੁਲਾਰੇ.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਬੂ ਕਦੋਂ ਹੈ ਆਈ ?
"ਲਰਜ਼ਾ ਵਤਨ ਜਿਨ੍ਹਾਂ ਦਾ
ਲਰਜ਼ਾ ਵਜ਼ੂਦ ਉਨ੍ਹਾਂ ਦਾ
"ਚੱਕ੍ਰ ਅਨੰਤ ਅਟਿਕਵੇਂ
ਓਹਨਾਂ ਦੀ ਚਾਲ ਪਾਈ,
"ਵਿੱਥਾਂ ਅਮਿਣਵੀਆਂ ਵਿਚ,
ਸਿਰ ਚੀਰਦੇ ਥਰਾਂਦੇ
"ਜਾਂਦੇ ਅਨੰਤ ਚਾਲੀਂ,
ਚਮਕਾਂ ਦੇ ਹਨ ਓ ਸਾਈਂ ।
"ਚਮਕਾਰ ਰੰਗ ਦੇਣਾ,
ਰਸ ਝੂੰਮ ਵਿਚ ਝੁਮਾਣਾਂ,
"ਇਕ 'ਜਿੰਦ-ਛੋਹ' ਲਾਣੀ:-
ਅਟਕਣ ਨਹੀਂ ਕਿਥਾਈਂ ।
"ਲਰਜ਼ਾ ਵਤਨ ਜਿਨ੍ਹਾਂ ਦਾ,
ਲਰਜ਼ਾ ਵਜ਼ੂਦ ਉਨ੍ਹਾਂ ਦਾ
"ਰੇਖਾ ਅਨੰਤ ਅਟਿਕਵੀਂ
ਲਰਜ਼ੇ ਦੇ ਮੱਥੇ ਪਾਈ !"

-੪੨-