ਪੰਨਾ:ਮਟਕ ਹੁਲਾਰੇ.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਛੁਹ ਗ਼ੈਰੀ।

"ਗ਼ੈਰ ਹੱਥ ਨੇ ਕਿਉਂ ਇਹ ਸਿਹਰਾ
ਹਾਇ, ਆਣ ਮਿਰੇ ਗਲ ਪਾਇਆ ?
'ਛੁਹ ਗ਼ੈਰੀ' ਜਿਉਂ ਵਿਸ ਫਨੀਅਰ ਦੀ,
ਇਸ ਅੱਗ ਭਬੂਕਾ ਲਾਇਆ ।
ਕਰਮੋ ਵੇ ! ਇਹ ਤੋੜਾਂ ਸਿਹਰਾ
ਅਤੇ ਭੱਠੀ ਦੇ ਵਿਚ ਫੂਕਾਂ,
ਛੁਹ ਉਤਰੇ ਮਨ ਠਉਰੇ ਆਵੇ :
ਰਹੇ ਸੱਜਣ ਨੈਣ ਸਮਾਇਆ !"


ਕੋਈ ਹਰਿਆ ਬੂਟ ਰਹਿਓ ਰੀ।

ਮੀਂਹ ਪੈ ਹਟਿਆਂ ਤਾਰ ਨਾਲ ਇਕ
ਤੁਪਕਾ ਸੀ ਲਟਕੰਦਾ,
ਡਿਗਦਾ ਜਾਪੇ ਪਰ ਨ ਡਿੱਗੇ
ਪੁਛਿਆਂ ਰੋਇ ਸੁਣੰਦਾ :-
"ਅਰਸ਼ਾਂ ਤੋਂ ਲੱਖਾਂ ਹੀ ਸਾਥੀ
ਕੱਠੇ ਹੋ ਸਾਂ ਆਏ,
ਕਿਤ ਵਲ ਲੋਪ ਯਾਰ ਓ ਹੋਏ
ਮੈਂ ਲਾ ਨੀਝ ਤਕੰਦਾ ।"


-੪੩-