ਪੰਨਾ:ਮਟਕ ਹੁਲਾਰੇ.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਗਭਰੀ ਦੇ ਦਰਸ਼ਨਾਂ ਪਰ

ਜਿਸ ਕਿਣਕੇ ਬੰਦ ਹੋਈਆਂ ਤੇਰੀਆਂ
ਰੌਸ਼ਨ ਚਸ਼ਮਾਂ ਰਹੀਆਂ,
ਜਿਸ ਕਿਣਕੇ ਹੋ ਬੁੱਢੀ ਠੇਰੀ
ਰਹੀ ਜੁਵਾਨੀ ਚੜੀਆਂ
ਜਿਸ ਕਿਣਕੇ ਪ੍ਰਭੂ ਜੀ ਖਿਚ ਲੀਤੇ
ਸੁਧਾਸਰੋਂ ਚਲਿ ਆਏ,ਉਸ ਅਨੰਤ ਕਿਣਕੇ ਦੀ ਚਹਿਯੇ
ਅੱਜ ਕੁਛ ਵੰਡ ਵੰਡਈਆਂ । * ਟੁਕੜੀ ਜਗ ਤੋਂ ਨਯਾਰੀ ਅਰਸ਼ਾਂ ਦੇ ਵਿਚ ਕੁਦਰਤ ਦੇਵੀਂ
| ਸਾਨੂੰ ਨਜ਼ਰੀਂ ਆਈ, ਹੁਸਨ-ਮੰਡਲ ਵਿਚ ਖੜੀ ਖੇਲਦੀ,
ਖੁਸ਼ੀਆਂ ਛਹਿਬਰ ਲਾਈ ॥

  • ਮੰਦਰ ਹੈ, ਕਾਠੀ ਦਰਵਾਜ਼ੇ ਕਿਲੇ ਪਾਸ਼ ਇੱਥੇ ਇਹ ਮਾਈ ਭਾਗਭਰੀ ਨੂੰ ਤਾਰਨ ਗੁਰੂ ਹਰਿਗੋਬਿੰਦ ਸਾਹਿਬ ਜੀ ਗਏ ਸਨ !

ਅੰਮ੍ਰਿਤਸਰੋਂ !

-੫੨-